ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ੍ਰੀ ਦੇਵੀ ਤਲਾਬ ਮੰਦਿਰ ਟੇਕਿਆ ਮੱਥਾ,ਮਾਂ ਭਗਵਤੀ ਦਾ ਲਿਆ ਅਸ਼ੀਰਵਾਦ
ਜਲੰਧਰ, 30 ਨਵੰਬਰ
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਵਲੋਂ ਅੱਜ ਸ੍ਰੀ ਦੇਵੀ ਤਲਾਬ ਮੰਦਿਰ ਮੱਥਾ ਟੇਕ ਕੇ ਮਾਂ ਭਗਵਤੀ ਦਾ ਅਸ਼ੀਰਵਾਦ ਲਿਆ ਗਿਆ। ਉਹ ਸ੍ਰੀ ਦੇਵੀ ਤਲਾਬ ਮੰਦਿਰ ਕੰਪਲੈਕਸ ਵਿਖੇ ਸਥਿਤੀ ਮਾਂ ਤਿਰਪੁਰਮਾਲਿਨੀ ਮੰਦਿਰ ਵਿੱਚ ਵੀ ਨਤਮਸਤਕ ਹੋਏ।
ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਅਸਥਾਨ ’ਤੇ ਆ ਕੇ ਉਨ੍ਹਾਂ ਨੂੰ ਹਮੇਸ਼ਾਂ ਹੀ ਸ਼ਾਂਤੀ ਅਤੇ ਖੁਸ਼ੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਅਸਥਾਨ ’ਤੇ ਪਹੁੰਚ ਕੇ ਉਹ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧ ਸ਼ਕਤੀਪੀਠ ਵਜੋਂ ਪ੍ਰਸਿੱਧ ਇਹ ਮੰਦਿਰ ਦੇਸ਼ ਦੇ ਲੱਖਾ ਸ਼ਰਧਾਲੂਆਂ ਲਈ ਸ਼ਰਧਾ ਦਾ ਕੇਂਦਰ ਹੈ।
ਇਸ ਮੌਕੇ ਮੰਦਿਰ ਕਮੇਟੀ ਵਲੋਂ ਅਮਨ ਅਰੋੜਾ ਦਾ ਇਥੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਰਾਜਵਿੰਦਰ ਕੌਰ ਥਿਆੜਾ, ਦੀਪਕ ਬਾਲੀ, ਦਿਨੇਸ਼ ਢੱਲ ਅਤੇ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ।
CATEGORIES ਪੰਜਾਬ