ਅਕਾਲੀ ਦਲ ਨੂੰ ਵੱਡਾ ਝਟਕਾ, ਡੇਰਾ ਬਾਬਾ ਨਾਨਕ ਵਿੱਚ ‘ਆਪ’ ਹੋਈ ਹੋਰ ਵੀ ਮਜ਼ਬੂਤ
ਅਕਾਲੀ ਦਲ ਦੇ ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ ਆਪਣੇ ਸਾਥੀਆਂ ਸਮੇਤ ਹੋਏ ‘ਆਪ’ ਵਿੱਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ
ਡੇਰਾ ਬਾਬਾ ਨਾਨਕ (ਗੁਰਦਾਸਪੁਰ),16 ਨਵੰਬਰ
ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ, ਜਦੋਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ ਆਪਣੇ ਸਾਥੀਆਂ ਨਾਲ ਆਪ ਵਿੱਚ ਸ਼ਾਮਲ ਹੋ ਗਏ। ਮਿੰਟਾ ਦੀ ਆਪਣੇ ਇਲਾਕੇ ਦੇ ਲੋਕਾਂ ਵਿੱਚ ਚੰਗੀ ਪੈਠ ਹੈ।
ਉਨ੍ਹਾਂ ਦੇ ਨਾਲ ਰਣਜੀਤ ਸਿੰਘ ਮੌੜ ਸਾਬਕਾ ਸਰਪੰਚ ਅਤੇ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਬਖਸ਼ੀਵਾਲ, ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ,ਸਤਨਾਮ ਸਿੰਘ ਵਿਰਕ ਸਾਬਕਾ ਸਰਪੰਚ,ਅਜਮੇਰ ਸਿੰਘ ਸਰਪੰਚ ਸੁੱਖ ਰਾਜੂ, ਰਤਨ ਸਿੰਘ ਸਰਪੰਚ ਸੁੱਖ ਰਾਜੂ, ਜਗਦੇਵ ਸਿੰਘ ਸਰਪੰਚ ਸੁੱਖ ਰਾਜੂ, ਹਰਪਾਲ ਸਿੰਘ ਪਿੰਡ ਭੰਡਵਾ ਅਤੇ ਜਗਜੀਤ ਸਿੰਘ ਪਿੰਡ ਅਠਵਾਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅਤੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਸਵਾਗਤ ਕੀਤਾ। ਮੰਤਰੀ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹਲਕਾ ਡੇਰਾ ਬਾਬਾ ਨਾਨਕ ‘ਚ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ।