ਪੰਜਾਬ ਯੂਨੀਵਰਸਿਟੀ ਦੇ ਅੰਤਰ ਕਾਲਜ ਕੁਸ਼ਤੀ ਮੁਕਾਬਲਿਆਂ ਵਿੱਚ ਛਾਏ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੇ ਖਿਡਾਰੀ, 5 ਤਗਮੇ ਜਿੱਤੇ

ਅਬੋਹਰ 9 ਨਵੰਬਰ। ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਤਰ-ਕਾਲਜ ਕੁਸ਼ਤੀ ਮੁਕਾਬਲਿਆਂ ਦੇ ਸ਼ੁਰੂਆਤੀ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਤਗਮੇ ਹਾਸਿਲ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੇ ਆਪਣੀ ਪੁਰਾਣੀ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਦਿਆਂ ਸੰਸਥਾ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਂੈਪਸ ‘ਚ ਸਥਿਤ ਸਪੋਰਟਸ ਵਿਭਾਗ ਵਿੱਚ ਆਯੋਜਿਤ ਅੰਤਰ-ਕਾਲਜ ਕੁਸ਼ਤੀ ਮੁਕਾਬਲਿਆਂ ਦੇ ਪਹਿਲੇ ਦਿਨ ਹੋਏ ਫ੍ਰੀ-ਸਟਾਈਲ ਕੁਸ਼ਤੀ ਮੁਕਾਬਲਿਆਂ ਦੇ ‘ਚ ਪੰਜ ਤਗਮੇ ਪ੍ਰਾਪਤ ਕੀਤੇ ਹਨ। ਕਾਲਜ ਵਿਦਿਆਰਥੀ ਗੁਰਦੇਸ਼ਵਰ ਸਿੰਘ ਨੇ 125 ਕਿਲੋ ਭਾਰ-ਵਰਗ ਲਈ ਖੇਡਦਿਆਂ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ। ਗੁਰਦੇਸ਼ਵਰ ਸਿੰਘ ਕਾਲਜ ‘ਚ ਐਮ.ਏ. ਅੰਗਰੇਜ਼ੀ ਭਾਗ ਪਹਿਲਾ ਦਾ ਵਿਦਿਆਰਥੀ ਹੈ। ਕਾਲਜ ਵਿਿਦਆਰਥੀ ਅਕਾਸ਼ਦੀਪ ਨੇ 70 ਕਿਲੋ ਭਾਰ-ਵਰਗ ਲਈ ਖੇਡਦੇ ਹੋਏ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ। ਅਕਾਸ਼ਦੀਪ ਸਿੰਘ ਕਾਲਜ ‘ਚ ਐਮ.ਏ. ਇਤਿਹਾਸ ਭਾਗ ਪਹਿਲਾ ਦਾ ਵਿਦਿਆਰਥੀ ਹੈ। ਕਾਲਜ ਵਿਦਿਆਰਥੀ ਲਖਵਿੰਦਰ ਨੇ 57 ਕਿਲੋ ਭਾਰ-ਵਰਗ ਲਈ ਖੇਡਦੇ ਹੋਏ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਲਖਵਿੰਦਰ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਹੈ। ਕਾਲਜ ਵਿਦਿਆਰਥੀ ਸੁਖਮਨਦੀਪ ਅਤੇ ਕਰਨਪ੍ਰੀਤ ਨੇ ਕ੍ਰਮਵਾਰ 92 ਕਿਲੋ ਤੇ 79 ਕਿਲੋ ਭਾਰ-ਵਰਗ ਲਈ ਖੇਡਦੇ ਹੋਏ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ। ਸੁਖਮਨਦੀਪ ਤੇ ਕਰਨਪ੍ਰੀਤ ਕ੍ਰਮਵਾਰ ਬੀ.ਏ. ਭਾਗ ਪਹਿਲਾ ਤੇ ਤੀਜਾ ਦੇ ਵਿਦਿਆਰਥੀ ਹਨ। ਕਾਲਜ ਦੀ ਕੁਸ਼ਤੀ ਟੀਮ ਨੇ ੳਵਰ-ਆਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਤੇੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ, ਸਕੱਤਰ ਬਲਕਰਨ ਸਿੰਘ ਬਰਾੜ ਸਮੇਤ ਕਾਲਜ ਦੀ ਸਮੂਹ ਪ੍ਰਬੰਧਕੀ ਕਮੇਟੀ ਨੇ ਪਿੰ੍ਰਸੀਪਲ ਡਾ. ਰੁਪਿੰਦਰ ਕੌਰ ਸੰਧੂ, ਕੁਸ਼ਤੀ ਕੋਚ ਹਰਪਿੰਦਰਜੀਤ ਸਿੰਘ ਸੰਧੂ, ਪ੍ਰੋ. ਅਮਨਦੀਪ ਕੰਬੋਜ਼, ਸ੍ਰੀ ਭਾਗੀਰਥ, ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ ਹੈ।

CATEGORIES
Share This

COMMENTS

Wordpress (0)
Disqus (0 )
Translate