ਪੰਜਾਬ ਵਿੱਚ 12 ਨਵੰਬਰ ਨੂੰ ਛੁੱਟੀ ?
ਚੰਡੀਗੜ੍ਹ 8 ਨਵੰਬਰ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚ 12 ਨਵੰਬਰ ਨੂੰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਦਰਅਸਲ 12 ਨਵੰਬਰ ਨੂੰ ਸੰਤ ਨਾਮਦੇਵ ਜੀ ਦਾ ਜਨਮ ਦਿਵਸ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਗਈਆਂ ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ ਇਹ ਛੁੱਟੀ ਵੀ ਸ਼ਾਮਲ ਹੈ। ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਸਰਕਾਰੀ ਮੁਲਾਜ਼ਮ ਸਾਲ ਵਿਚ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ। ਇਥੇ ਦੱਸ ਦਈਏ ਕਿ 12 ਨਵੰਬਰ ਨੂੰ ਗੈਸਟਿਡ ਛੁੱਟੀ ਨਹੀਂ ਹੈ ਸਗੋਂ ਰਾਖਵੀਂ ਛੁੱਟੀ ਹੈ।

CATEGORIES ਪੰਜਾਬ


