ਕੇਂਦਰੀ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਨਾਮਜਦਗੀ ਪੱਤਰ ਭਰੇ
ਗਿੱਦੜਵਾਹਾ 24 ਅਕਤੂਬਰ। ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਅਵਿਨਾਸ਼ ਰਾਏ ਖੰਨਾ ਸਮੇਤ ਵੱਡੇ ਲੀਡਰ ਵੀ ਹਾਜ਼ਰ ਰਹੇ। ਨਾਮਜਦਗੀ ਦਾਖਲ ਕਰਨ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਉਹ ਥਾਂ ਹੈ ਜਿੱਥੇ ਮੇਰੀ ਕਹਾਣੀ ਸ਼ੁਰੂ ਹੋਈ, ਮੇਰੀ ਨੀਂਹ ਅਤੇ ਮੇਰਾ ਮਾਣ। ਭਾਜਪਾ ਉਹ ਪਰਿਵਾਰ ਹੈ ਜੋ ਮੇਰੇ ਉਦੇਸ਼ ਨੂੰ ਮਜ਼ਬੂਤ ਕਰਦਾ ਹੈ।
ਉਹਨਾਂ ਕਿਹਾ ਕਿ ਅੱਜ ਇੱਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ। ਮੈਂ ਗਿੱਦੜਬਾਹਾ ਤੋਂ ਵਿਧਾਇਕ ਲਈ ਚੋਣ ਲੜਨ ਲਈ ਭਾਜਪਾ ਉਮੀਦਵਾਰ ਵਜੋਂ ਅਧਿਕਾਰਤ ਤੌਰ ‘ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਨੇ ਪਹਿਲਾਂ ਵੀ ਉਸ ਨੂੰ ਭਰਵਾਂ ਪਿਆਰ ਦਿੱਤਾ ਹੈ ਤੇ ਐਤਕੀ ਵੀ ਲੋਕ ਪਿਆਰ ਬਖਸ਼ਣਗੇ।

CATEGORIES ਮਾਲਵਾ
TAGS Gidderbaha #byelection2024 #ByElection #punjabi #mallan #doda #kotbhai #gurusar #kotliablu #bhalaiana #ManpreetSinghBadal #BJPGovernment #BJP4IND #BJP4Punjab #PunjabElectionsmuktsarpunjab news


