ਡੇਂਗੂ ਤੋਂ ਡਰਨ ਦੀ ਨਹੀਂ ਸਗੋਂ ਬਚਣ ਦੀ ਲੋੜ-ਡਾ.ਅਸ਼ਵਨੀ ਕੁਮਾਰ

ਮੀਡੀਆਂ ਰਾਹੀਂ ਲੋਕਾਂ ਨੂੰ ਸਹਿਤ ਵਿਭਾਗ ਦਾ ਸਾਥ ਦੇਣ ਦੀ ਕੀਤੀ ਅਪੀਲ-ਡਾ.ਅਸ਼ਵਨੀ ਕੁਮਾਰ

ਕਪੂਰਥਲਾ 22 ਅਕਤੂਬਰ। ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਾ ਨਿਰਦੇਸ਼ਾਂ ਤਹਿਤ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਇਆ ਕਿ ਸਿਹਤ ਵਿਭਾਗ ਵੱਲੋਂ “ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆ ਹਨ ਤਾਂ ਜੋ ਜ਼ਮੀਨੀ ਪੱਧਰ ਤੱਕ ਡੇਂਗੂ ਰੋਕਥਾਮ ਪ੍ਰਤੀ ਲੋਕਾਂ ‘ਚ ਵਧੇਰੇ ਜਾਗਰੂਕਤਾ ਲਿਆਈ ਜਾਵੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਅਸੀਂ ਮੀਡਿਆਂ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਲੋਕ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆਂ ਹੋਇਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ, ਸਾਫ-ਸਫਾਈ ਵੱਲ ਵਧੇਰੇ ਧਿਆਨ ਦੇਣ, ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਣ ‘ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ‘ਚ ਜਾ ਕਿ ਖੂਨ ਜਾਂਚ ਕਰਵਾਉਣ, ਘਰਾਂ ਵਿੱਚ ਅਤੇ ਘਰਾਂ ਦੇ ਆਲੇ-ਦੁਆਲੇ ਕੀਤੇ ਵੀ ਸਾਫ ਪਾਣੀ ਖੜਾ ਨਾ ਹੋਣ ਦੇਣ ਤਾਂ ਜੋ ਡੇਂਗੂ ਮੱਛਰ ਦਾ ਲਾਰਵਾ ਨਾ ਬਣ ਸਕੇ। ਉਨ੍ਹਾਂ ਹੋਰ ਦੱਸਇਆ ਕਿ ਆਮ ਤੌਰ ‘ਤੇ ਵੇਖਣ ਵਿੱਚ ਆਇਆ ਹੈ ਕਿ ਜਦੋਂ ਸਿਹਤ ਵਿਭਾਗ ਦੀ ਟੀਮ “ਡੋਰ ਟੂ ਡੋਰ” ਸਰਵੇ ਦੌਰਾਨ ਘਰਾਂ ਵਿੱਚ ਜਾਂਦੀ ਹੈ ਤਾਂ ਇਹ ਵੇਖਣ ਨੂੰ ਮਿਲਦਾ ਹੈ ਕਿ ਘਰਾਂ ਦੇ ਅੰਦਰ ਤਾਂ ਪੂਰੀ ਤਰ੍ਹਾਂ ਸਾਫ ਸਫਾਈ ਹੁੰਦੀ ਪਰੰਤੂ ਘਰਾਂ ਦੇ ਬਾਹਰਲੇ ਪਾਸੇ, ਛੱਤਾਂ ‘ਤੇ , ਗਮਲੀਆਂ ਵਿੱਚ ‘ਤੇ ਕਿਆਰਿਆਂ ਵਿੱਚ ਆਦਿ ਥਾਵਾਂ ਵਿੱਚ ਸਾਫ ਪਾਣੀ ਖੜਾ ਹੁੰਦਾ ਹੈ ਜਿਸ ਵਿੱਚ ਕਈ ਵਾਰ ਡੇਂਗੂ ਦਾ ਲਾਰਵਾ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਦੱਸਇਆ ਕਿ ਸਿਹਤ ਵਿਭਾਗ ਦੀ ਟੀਮ ਵਿੱਚ ਸਮੂਹ ਐਸ.ਆਈ, ਐਮ.ਪੀ.ਐਚ.ਡਬਲਿਓ, ਏ.ਐਨ,ਐਮ ਅਤੇ ਆਸ਼ਾ ਵਰਕਰਾਂ ਸ਼ਾਮਲ ਹੁੰਦੀਆਂ ਹਨ। ਡੇਂਗੂ ਸੰਬੰਧੀ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ ਇਸ ਨੂੰ ਮੁੱਖ ਰੱਖਦਿਆ ਹੋਇਆਂ ਸਕੂਲਾਂ, ਕਾਲਜ, ਬਜ਼ਾਰਾਂ, ਬੱਸ ਅੱਡੀਆਂ, ਪਿੰਡਾਂ ਦੀ ਸਾਂਝੀਆਂ ਥਾਵਾਂ ਆਦਿ ਵੱਖ-ਵੱਖ ਸਥਾਨਾਂ ‘ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆ ਹਨ।

(ਡੱਬੀ)
ਡੇਂਗੂ ਬੁਖਾਰ ਸੰਬੰਧੀ ਕੁਝ ਖ਼ਾਸ ਜਾਣਕਾਰੀ

  • ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ।
    -ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ।
  • ਠੰਡੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਹੁੰਦਾ ਹੈ ।

ਲੱਛਣ ਕਿ ਹਨ –

  • ਠੰਡ ਨਾਲ ਬੁਖ਼ਾਰ ਦਾ ਚੜਨਾ
  • ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ
  • ਭੁੱਖ ਘੱਟ ਲਗਣਾ ਜਾਂ ਦਸਤ ਹੋਣਾ ।

ਡੇਂਗੂ ਤੋਂ ਕਿਵੇਂ ਬੱਚੀਆਂ ਜਾ ਸਕਦਾ ਹੈ-

ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਵੋਂ ਅਤੇ ਜੇਕਰ ਪਾਣੀ ਡਰਮ ਆਦਿ `ਚ ਰੱਖਿਆ ਹੈ ਤਾਂ ਉਸ ਨੂੰ ਢੰਕ ਕਿ ਰੱਖੋਂ।

ਕੁਲਰਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ।

ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕੀਤਾ ਜਾਵੇ।

CATEGORIES
Share This

COMMENTS

Wordpress (0)
Disqus (0 )
Translate