ਵੀਰਪਾਲ ਕੌਰ ਨੇ ਸਰਪੰਚ ਬਣਦਿਆਂ ਸ਼ੁਰੂ ਕੀਤੀ ਲੋਕਾਂ ਦੀ ਸੇਵਾ, ਡੀਸੀ ਤੇ ਐਸਐਸਪੀ ਦੇ ਧਿਆਨ ਚ ਲਿਆਂਦੇ ਮਸਲੇ

ਅਬੋਹਰ 18 ਅਕਤੂਬਰ। ਹਲਕਾ ਬੱਲੂਆਣਾ ਦੇ ਪਿੰਡ ਬੁਰਜ ਮਹਾਰ ਤੋਂ ਸਰਪੰਚ ਬਣੇ ਵੀਰਪਾਲ ਕੌਰ ਪਤਨੀ ਗੁਲਜੀਤ ਸਿੰਘ ਸੈਕਟਰੀ ਨੇ ਸਰਪੰਚ ਬਣਦਿਆਂ ਲੋਕਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਅੱਜ ਗੁਲਜੀਤ ਸਿੰਘ ਸੈਕਟਰੀ ਵੱਲੋਂ ਪਿੰਡ ਬੁਰਜ ਮੁਹਾਰ ਪਹੁੰਚੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਅੱਗੇ ਲੋਕਾਂ ਦੇ ਮਸਲੇ ਰੱਖੇ। ਡੀਸੀ ਤੇ ਐਸਐਸਪੀ ਵੱਲੋਂ ਪਿੰਡ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨ ਲਈ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਵਿੱਚ ਗੁਲਜੀਤ ਸਿੰਘ ਵੱਲੋਂ ਪਿੰਡ ਦੇ ਅਹਿਮ ਮਸਲੇ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਗਏ। ਇਸ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸ਼ਾਮਿਲ ਸਨ। ਇਸ ਮੌਕੇ ਤੇ ਸਰਪੰਚ ਵੀਰਪਾਲ ਕੌਰ ਤੇ ਗੁਲਜੀਤ ਸਿੰਘ ਸੈਕਟਰੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ, ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਪਹਿਲੇ ਦਿਨ ਤੋਂ ਹੀ ਲੋਕਾਂ ਦੀ ਸੇਵਾ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਨੂੰ ਤਰੱਕੀ ਦੀਆਂ ਲੀਹਾਂ ਤੇ ਲਜਾ ਕੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

CATEGORIES
Share This

COMMENTS

Wordpress (0)
Disqus (0 )
Translate