ਚੋਣ ਕਮਿਸ਼ਨ ਵੱਲੋਂ 20 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ
ਚੰਡੀਗੜ੍ਹ 12 ਅਕਤੂਬਰ। ਪੰਜਾਬ ਚੋਣ ਕਮਿਸ਼ਨ ਵੱਲੋਂ 20 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇੱਥੇ 15 ਅਕਤੂਬਰ ਨੂੰ ਵੋਟਾਂ ਨਹੀਂ ਪੈਣਗੀਆਂ। ਇਨਾਂ ਦਾ ਚੋਣ ਪ੍ਰੋਗਰਾਮ ਬਾਅਦ ਵਿੱਚ ਜਾਰੀ ਹੋਵੇਗਾ। ਇਹ ਪਿੰਡ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਹਨ।

ਗਿੱਦੜਵਾਹਾ ਹਲਕੇ ਵਿੱਚ ਕਈ ਪਿੰਡਾਂ ਵਿੱਚ ਨਾਮਜਦਗੀਆਂ ਰੱਦ ਹੋਣ ਤੋਂ ਬਾਅਦ ਉਮੀਦਵਾਰ ਹਾਈ ਕੋਰਟ ਪਹੁੰਚੇ ਸਨ।

CATEGORIES ਪੰਜਾਬ


