ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੱਲੂਆਣਾ ਵਿਖੇ ਐਨਐਸਐਸ ਕੈਂਪ ਲਗਾਇਆ
ਅਬੋਹਰ 20 ਸਤੰਬਰ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਵਿਖੇ ਇੱਕ ਰੋਜ਼ਾ ਕੌਮੀ ਸੇਵਾ ਯੋਜਨਾ ਕੈੰਪ ਲਗਾਇਆ ਗਿਆ l ਸਕੂਲ ਪ੍ਰਿੰਸੀਪਲ ਸ਼੍ਰੀ ਬਾਬੂ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ NSS ਪ੍ਰੋਗਰਾਮ ਅਫਸਰ ਸ੍ਰੀ ਨਵਦੀਪ ਇੰਦਰ ਸਿੰਘ ਦੁਆਰਾ ਇਹ ਕੈੰਪ ਲਗਾਇਆ ਗਿਆ l ਇਸ ਕੈਂਪ ਵਿੱਚ ਸਕੂਲ ਦੇ ਲਗਭਗ 50 ਵਿਦਿਆਰਥੀਆਂ ਨੇ ਭਾਗ ਲਿਆ। ਕੈੰਪ ਵਿੱਚ ਵਲੰਟੀਅਰਾਂ ਨੇ ਸਕੂਲ ਕੈਂਪਸ ਦੀ ਸਫਾਈ ਕੀਤੀ l ਸਕੂਲ ਦੇ ਬਗੀਚਿਆਂ ਅਤੇ ਪਾਰਕ ਦੀ ਸਫਾਈ, ਪੌਦਿਆਂ ਦੀ ਛੰਗਾਈ ਦਾ ਕੰਮ ਵਿਦਿਆਰਥੀਆਂ ਦੁਆਰਾ ਅਧਿਆਪਕਾਂ ਦੀ ਦੇਖ ਰੇਖ ਹੇਠ ਬਾਖੂਬੀ ਕੀਤਾ ਗਿਆ l ਇੱਸ ਤੋਂ ਇਲਾਵਾ ਸਕੂਲ ਪਾਣੀ ਦੀ ਨਿਕਾਸੀ ਲਈ ਨਵੇਂ ਖਾਲਿਆਂ ਦੀ ਉਸਾਰੀ ਕੀਤੀ ਅਤੇ ਸਫਾਈ ਦਾ ਕੰਮ NSS ਵਲੰਟੀਰਾਂ ਦੁਆਰਾ ਤਨ ਦੇਹੀ ਕੀਤਾ ਗਿਆ l ਸਕੂਲ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਦੁਆਰਾ ਵਲੰਟੀਅਰਾਂ ਦੁਆਰਾ ਕੀਤੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਨਾਲ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿਤਾ । ਇਸ ਕੈੰਪ ਨੂੰ ਸਫਲ ਬਣਾਉਣ ਹਿਤ ਸ਼੍ਰੀ ਸੁਕੈਨ ਵੇਦ, ਸ. ਗੁਰਜੀਤ ਸਿੰਘ, ਸ਼੍ਰੀ ਰਾਜਨ ਕੁਮਾਰ, ਸ਼੍ਰੀ ਸੁਸ਼ੀਲ ਕੁਮਾਰ, ਸ. ਭੁਪਿੰਦਰ ਸਿੰਘ ਆਦਿ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ l