ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਖੇਤੀਬਾੜ੍ਹੀ ਦੀ ਸਿਖਲਾਈ ਦਿੰਦਾ ਪੰਜ ਰੋਜ਼ਾ ਖੇਤੀ ਟ੍ਰੇਨਿੰਗ ਪ੍ਰੋਗਰਾਮ ਹੋਇਆ ਸਮਾਪਤ
ਅਬੋਹਰ 13 ਸਤੰਬਰ। ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਵਿਖੇ ਸਮੂਹ ਕਾਲਜ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗੀਆਨ ਕੇਂਦਰ ਫਾਜਿਲਕਾ ਵੱਲੋਂ ਖੇਤੀ ਨੂੰ ਲਾਹੇਵੰਦ ਧੰਦੇ ‘ਚ ਬਦਲਣ ਸੰਬੰਧੀ ਕਰਵਾਏ ਜਾ ਰਹੇ ਪੰਜ ਰੋਜ਼ਾ ਖੇਤੀ ਟ੍ਰੇਨਿੰਗ ਪ੍ਰੋਗਰਾਮ ਦਾ ਅੱਜ ਪ੍ਰਭਾਵਸ਼ਾਲੀ ਢੰਗ ਨਾਲ ਸਮਾਪਨ ਹੋਇਆ। ਅੱਜ ਟ੍ਰੇਨਿੰਗ ਪ੍ਰੋਗਰਾਮ ਦੇ ਅੰਤਲੇ ਦਿਨ ਦੇ ਮੁੱਖ ਮਹਿਮਾਨ ‘ਕ੍ਰਿਸ਼ੀ ਵਿਗੀਆਨ ਕੇਂਦਰ ਫਾਜਿਲਕਾ’ ਦੇ ਮੁਖੀ ਡਾ.ਅਰਵਿੰਦ ਕੁਮਾਰ ਅਹਲਾਵਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਤਨ ਸਮੇਂ ਦੀ ਕਹਾਵਤ ‘ਉਤੱਮ ਖੇਤੀ ਮੱਧਮ ਵਪਾਰ’ ਨੂੰ ਮੁੜ ਸੁਰਜੀਤ ਕਰਨ ਦੀ ਸਖਤ ਜ਼ਰੂਰਤ ਹੈ। ਉਹਨਾਂ ਖੇਤੀਬਾੜੀ ਨੂੰ ਸਮੇਂ ਦੀ ਹਾਣੀ ਬਨਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਤੇ ਵਿਸ਼ੇ ਕਰਕੇ ਨਵੀ ਪੀੜ੍ਹੀ ਨੂੰ ਖੇਤੀ ਖੇਤਰ ਦੇ ਸੁਧਾਰ ਲਈ ਬਣੀਆਂ ਸਰਕਾਰੀ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਨਵੇਂ ਧੰਦਿਆਂ ਲਈ ਦਰਪੇਸ਼ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰ ਸਕਣ, ਅਜਿਹਾ ਕਰਕੇ ਕਿਰਸਾਨੀ ਤੇ ਖੇਤੀ ਖੇਤਰ ‘ਚ ਨਿਰੰਤਰ ਘੱਟ ਰਹੇ ਮੁਨਾਫੇ ‘ਚ ਇਜ਼ਾਫਾ ਕੀਤਾ ਜਾ ਸਕੇ। ਉਹਨਾਂ ਵਿਿਦਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਿਰਸਾਨੀ ਪ੍ਰਤਿ ਉਦਾਸੀਨ ਹੋਣ ਦੀ ਸਰਗਰਮ ਭੁਮਿਕਾ ਨਿਭਾਉਣ ਤਾ ਕਿ ਖੇਤੀ ਖੇਤਰ ਨੂੰ ਦੁਬਾਰਾ ਪੈਰਾਂ ਤੇ ਖੜਾ ਕੀਤਾ ਜਾ ਸਕੇ। ਇਸ ਅਵਸਰ ਤੇ ਬੋਲਦਿਆਂ ਫਸਲ ਵਿਗਿਆਨ ਵਿਭਾਗ ਦੇ ਐਸ.ਐਮ.ਐਸ ਡਾ ਹਰਿੰਦਰ ਸਿੰਘ ਦਹੀਆ ਨੇ ਦੱਸਿਆ ਕਿ ਖੇਤੀ ਦੇ ਖਰਚਿਆਂ ਅਤੇ ਆਮਦਨ ‘ਚ ਵੱਧ ਰਹੇ ਪਾੜੇ ਨੂੰ ਦੂਰ ਕਰਨ ਦੇ ਸਰਕਾਰੀ ਸੰਸਥਾਵਾਂ ਦੇ ਉਪਰਾਲਿਆਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਨਵੀ ਪੀੜ੍ਹੀ ‘ਚ ਆ ਰਹੀ ਜਾਗਰੂਕਤਾ ਨੇ ਇਹਨਾਂ ਉਪਰਾਲਿਆਂ ਨੂੰ ਹੋਰ ਭਰਵਾ ਹੁੰਗਾਰਾ ਦਿੱਤਾ ਹੈ। ਡਾ.ਪ੍ਰਿਥੀ ਰਾਜ ਮਧੂ-ਮੱਖੀ ਪਾਲਣ ਵਿਭਾਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਿਰੋਲ ਕਿਰਸਾਨੀ ਦੇ ਨਾਲ ਨਾਲ ਪਸ਼ੂ-ਪਾਲਣ, ਮੱਛੀ-ਪਾਲਣ, ਮੱਧੂ-ਮੱਖੀ ਪਾਲਣ ਤੋਂ ਲੈ ਕੇ ਚੋਣਵੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਬਾਗਬਾਨੀ ਖੇਤਰ ਨੂੰ ਤਰਜੀਹੀ ਅਧਾਰ ਤੇ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ, ਉਹਨਾਂ ਇਹਨਾਂ ਸਹਾਇਕ ਧੰਦਿਆ ਤੇ ਮਿਲ ਰਹੀਆਂ ਸਰਕਾਰੀ ਸਬਸਿਡੀਆਂ ਅਤੇ ਉਹਨਾਂ ਦੇ ਨਿਯਮਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਇਸ ਅਵਸਰ ਤੇ ਸੰਬੋਧਨ ਹੁੰਦਿਆਂ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਖੇਤੀ ਖਾਸ ਕਰਕੇ ਨੌਜਵਾਨਾਂ ਨੂੰ ਅਜਿਹੇ ਸੁਹਿਰਦ ਉਪਰਾਲਿਆਂ ਦੀ ਸਖਤ ਜ਼ਰੂਰਤ ਹੈ।ਅਜਿਹੇ ਉਪਰਾਲਿਆਂ ਨਾਲ ਬੇਰੁਜ਼ਗਾਰੀ ਦੀ ਸ਼ਿਕਾਰ ਨੌਜਵਾਨੀ ਸਮਾਜ ਲਈ ਚਣੌਤੀ ਬਨਣ ਦੀ ਥਾਂ ਵਰਦਾਨ ਸਾਬਿਤ ਹੋ ਸਕਦੀ ਹੈ। ਉਹਨਾਂ ਸਮੂਹ ਆਏ ਬੁਲਾਰਿਆਂ, ਮਹਿਮਾਨਾਂ ਅਤੇ ਵਿਦੀਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਦੀਆਰਥੀਆਂ ਨੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਪਿਤਾ ਪੁੱਰਖੀ ਧੰਦਿਆ ਨਾਲ ਜੁੜਨ ਦਾ ਅਹਿਦ ਵੀ ਲਿਆ। ਇਸ ਅਵਸਰ ਤੇ ਸਮੂਹ ਭਾਗ ਲੈਣ ਵਾਲੇ ਵਿਦੀਆਰਥੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।ਇਸ ਅਵਸਰ ਤੇ ਸੋਇਲ,ਵਿਭਾਗ ਤੋਂ ਡਾ. ਪ੍ਰਕਾਸ਼ ਚੰਦ ਗੁੱਜ਼ਰ,ਬਾਗਬਾਨੀ ਵਿਭਾਗ ਤੋਂ ਡਾ.ਰਮੇਸ਼ ਚੰਦ ਕਾਟਵਾ,ਰਾਜੇਸ਼ ਕੁਮਾਰ ਮੁੱਖ ਸਹਾਇਕ ਤਕਨੀਕੀ ਅਧਿਕਾਰੀ, ਸਮੇਤ ਕ੍ਰਿਸ਼ੀ ਵਿਗਿਆਨ ਕੇਂਦਰ ਫਾਜਿਲਕਾ ਦੀ ਸਾਰੀ ਟੀਮ, ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।



