ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਡੰਗਰ ਖੇੜਾ,ਕਟੈਹੜਾਂ ਅਤੇ ਬੋਦੀ ਵਾਲਾ ਪੀਥਾ ਵਿਖੇ ਗੁਲਾਬੀ ਸੁੰਡੀ ਦੇ ਹਾਟ-ਸਪਾਟ ਵਾਲੇ ਵੱਖ-ਵੱਖ ਖੇਤਾ ਦਾ ਦੌਰਾ, ਅਜੇ ਨਹੀਂ ਹੈ ਕਿਤੇ ਹਮਲਾ
ਅਗਲੇ 15 ਤੋਂ 20 ਦਿਨ ਨਰਮੇ ਦੀ ਫਸਲ ਦਾ ਰੱਖਿਆ ਜਾਵੇ ਖਾਸ ਧਿਆਨ, ਰੋਜਾਨਾ ਖੇਤਾ ਦੇ ਸਰਵੇਖਣ ਦੀ ਲੋੜ
ਫ਼ਾਜ਼ਿਲਕਾ 11 ਸਤੰਬਰ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਡਾ.ਸ੍ਰੀ ਸੰਦੀਪ ਕੁਮਾਰ ਰਿਣਵਾ ਮੁੱਖ ਖੇਤੀਬਾੜੀ ਅਫਸਰ,ਫਾਜਿਲਕਾ, ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ ਖੂਈਆਂ ਸਰਵਰ, ਸ੍ਰੀ ਅਸ਼ੀਸ਼ ਸ਼ਰਮਾ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਸੌਰਵ ਸੰਧਾ ਖੇਤੀਬਾੜੀ ਵਿਕਾਸ ਅਫਸਰ ਸਰਕਲ ਘੱਲੂ ਅਤੇ ਸ਼੍ਰੀ ਅਰਮਾਨਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ ਸਰਕਲ ਘੱਲੂ ਵੱਲੋ ਪਿੰਡ ਡੰਗਰ ਖੇੜਾ, ਕਟੈਹੜਾਂ ਅਤੇ ਬੋਦੀ ਵਾਲਾ ਪੀਥਾ ਵਿਖੇ ਗੁਲਾਬੀ ਸੁੰਡੀ ਦੇ ਹਾਟ-ਸਪਾਟ ਵਾਲੇ ਵੱਖ-ਵੱਖ ਖੇਤਾ ਦਾ ਦੌਰਾ ਕੀਤਾ ਗਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਵੇਖਣ ਦੌਰਾਨ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਪਾਇਆ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਹਾਲ ਦੀ ਘੜੀ ਨਰਮੇ ਦੀ ਫਸਲ ਦੀ ਸਥਿਤੀ ਬਹੁਤ ਵਧੀਆ ਹੈ ਪ੍ਰੰਤੂ ਆਉਣ ਵਾਲੇ 10-15 ਦਿਨ ਗੁਲਾਬੀ ਸੁੰਡੀ ਦੇ ਹਮਲੇ ਲਈ ਅਨੁਕੂਲ ਹਨ। ਇਸ ਲਈ ਅਗਲੇ 15 ਤੋਂ 20 ਦਿਨ ਨਰਮੇ ਦੀ ਫਸਲ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਲਈ ਲਗਾਤਾਰ ਰੋਜਾਨਾ ਖੇਤਾ ਦਾ ਸਰਵੇਖਣ ਕੀਤਾ ਜਾਵੇ। ਜੇਕਰ ਗੁਲਾਬੀ ਸੁੰਡੀ ਦਾ ਹਮਲਾ ਈ.ਟੀ.ਐਲ. ਤੋਂ ਵੱਧ ਪਾਇਆ ਜਾਂਦਾ ਹੈ ਤਾਂ ਕਿਸਾਨਾਂ ਨੂੰ ਪੀ.ਏ.ਯੂ. ਲੁਧਿਆਣਾ ਦੀਆਂ ਸ਼ਿਫਾਰਸ਼ੁਦਾ ਸਪਰੇਆ ਕੀਤੀਆ ਜਾਣ ਤਾਂ ਜ਼ੋ ਨਰਮੇ ਦੀ ਫਸਲ ਤੋਂ ਚੰਗਾ ਝਾੜ ਲਿਆ ਜਾ ਸਕੇ।



