ਜਲਦ ਨੇਪਰੇ ਚੜ੍ਹਣਗੇ ਫਰੀਦਕੋਟ ਦੇ ਰਹਿੰਦੇ ਵਿਕਾਸ ਕਾਰਜ-ਵਿਧਾਇਕ ਗੁਰਦਿੱਤ ਸੇਖੋਂ
ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ
ਫਰੀਦਕੋਟ 9 ਸਤੰਬਰ। ਗ੍ਰਾਮ ਪੰਚਾਇਤ ਫ਼ਰੀਦਕੋਟ ਦਿਹਾਤੀ-1 ਵਿਖੇ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਐਲ.ਆਈ.ਸੀ. ਵਾਲੀ ਗਲੀ ਜੋ ਕਿ ਭਾਨ ਸਿੰਘ ਕਾਲੋਨੀ ਗਲੀ ਨੰਬਰ 7 ਤੋਂ ਲੈ ਕੇ ਅਰਾਈਆ ਵਾਲਾ ਰੋੜ ਤੱਕ ਪੱਕੀ ਕੀਤੀ ਜਾਣ ਦੀ ਮੰਗ ਦਾ ਹੱਲ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਗਲੀ ਨੂੰ ਇੰਟਰਲੋਕ ਕਰਨ ਅਤੇ ਗੰਦੇ ਪਾਣੀ ਲਈ ਇਸ ਦੇ ਨਾਲ ਨਾਲ ਨਿਕਾਸੀ ਨਾਲਾ ਬਣਾਉਣ ਦਾ ਕੰਮ ਸ਼ੁਰੂ ਕਰਵਾ ਕੇ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ. ਸੇਖੋਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਉਲਝਾਏ ਗਏ ਮਸਲਿਆਂ ਨੂੰ ਹੱਲ ਕਰਨ ਵਿਚ ਕਾਫੀ ਸਮਾਂ ਲੱਗਾ, ਅਤੇ ਹੁਣ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਰੋਡ ਬਣਨ ਨਾਲ ਇਕਲੇ ਗੁਰੂ ਨਾਨਕ ਕਲੋਨੀ ਜਾਂ ਭਾਨ ਸਿੰਘ ਕਲੋਨੀ ਦੇ ਲੋਕਾਂ ਨੂੰ ਫਾਇਦਾ ਨਹੀਂ ਹੋਵੇਗਾ ਸਗੋਂ ਇਸ ਗਲੀ ਦੇ ਬਣਨ ਨਾਲ ਅਨਾਜ ਮੰਡੀ , ਸਬਜ਼ੀ ਮੰਡੀ, ਫਿਰੋਜਪੁਰ ਰੋਡ, ਰੇਲਵੇ ਸਟੇਸ਼ਨ ਆਦਿ ਨੂੰ ਜਾਣ ਲਈ ਸ਼ਾਰਟ ਕੱਟ ਰਾਸਤਾ ਹੋਣ ਕਾਰਨ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਗਲੀ ਨੂੰ ਮੁਕੰਮਲ ਕਰਨ ਲਈ ਕਰੀਬ 60 ਲੱਖ ਤੋਂ ਵੱਧ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਫਰੀਦਕੋਟ ਸ਼ਹਿਰ ਦੇ ਬਾਕੀ ਅਧੂਰੇ ਪਏ ਵਿਕਾਸ ਕਾਰਜ ਵੀ ਜਲਦ ਹੀ ਪੂਰੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਯੋਗ ਅਗਵਾਈ ਵਿੱਚ ਫ਼ਰੀਦਕੋਟ ਦੇ ਸਮੂਹ ਪਿੰਡਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ ਪਹਿਲ ਦੇ ਅਧਾਰ ਉਪਰ ਮਿਆਰੀ ਦਰਜੇ ਦੇ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਵਿੱਚ ਧੜੇ ਬੰਦੀ ਨੂੰ ਛੱਡ ਕੇ ਪਿੰਡਾਂ ਦੇ ਵਿਕਾਸ ਲਈ ਕਿਸੇ ਇੱਕ ਪਾਰਟੀ ਦੀ ਪੰਚਾਇਤ ਨਾ ਚੁਣ ਕੇ ਪਿੰਡ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇ ਤਾਂ ਜੋ ਸੂਬੇ ਦੇ ਪਿੰਡਾਂ ਦਾ ਬਾਕੀ ਰਹਿੰਦਾ ਵਿਕਾਸ ਹੋ ਸਕੇ ਅਤੇ ਮੁੱਖ ਮੰਤਰੀ ਦੁਆਰਾ ਐਲਾਨੀ 5.00 ਲੱਖ ਰੁਪਏ ਦੀ ਸਰਬਸੰਤੀ ਵਾਲੀ ਗ੍ਰਾਂਟ ਪ੍ਰਾਪਤ ਕੀਤੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਗੁਰਪ੍ਰੀਤ ਸਿੰਘ ਵਾਲੀਆ ਸਾਬਕਾ ਪੰਚ, ਜਸਵਿੰਦਰ ਕੋਰ ਸਾਬਕਾ ਪੰਚ,ਮਾਸਟਰ ਅਮਰਜੀਤ ਸਿੰਘ ਪਰਮਾਰ, ਮਨਪ੍ਰੀਤ ਸਿੰਘ ਸੰਧੂ ਸੁਪਰਡੈਂਟ ਚਾਰਜ ਬੀ.ਡੀ.ਪੀ.ਓ ਫ਼ਰੀਦਕੋਟ, ਖੁਸ਼ਵੰਤ ਸ਼ਰਮਾ ਪ੍ਰਬੰਧਕ,ਅਜੇ ਪਾਲ ਸ਼ਰਮਾ ਪੰਚਾਇਤ ਸਕੱਤਰ, ਵੀਰਪਾਲ ਕੋਰ ਏ.ਪੀ.ਓ. ਮਗਨਰੇਗਾ, ਖੁਸ਼ਪ੍ਰੀਤ ਸਿੰਘ ਟੀ.ਏ., ਅਕਸ਼ੇ ਗਰਗ ਸਿੰਘ,ਹਰਜਿੰਦਰ ਸਿੰਘ ਸਿੱਧੂ, ਕਰਮ ਸਿੰਘ, ਕੁਲਬੀਰ ਸਿੰਘ ਜੌਹਲ, ਰਣਜੀਤ ਸਿੰਘ ਜਟਾਣਾ, ਮੋਨੂੰ, ਦਵਿੰਦਰ ਸਿੰਘ ਬਰਾੜ ਹਾਜ਼ਰ ਸਨ।



