ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਹੋਏ ਸੜਕ ਹਾਦਸੇ ਦਾ ਸ਼ਿਕਾਰ

ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਹੋਏ ਸੜਕ ਹਾਦਸੇ ਦਾ ਸ਼ਿਕਾਰ ਹੋਏ ਹਨ। ਇਸ ਦੌਰਾਨ ਉਹ ਵਾਲ ਵਾਲ ਬਚੇ। ਵਿਧਾਇਕ ਬਠਿੰਡਾ ਤੋਂ ਮਲੋਟ ਵੱਲ ਆ ਰਹੇ ਸਨ। ਕਿ ਜਦੋਂ ਉਹ ਥਰਮਲ ਕੋਲੇ ਪਹੁੰਚੇ ਤਾਂ ਅਚਾਨਕ ਪਿੱਛੋਂ ਆਈ ਇੱਕ ਕਾਰ ਨੇ ਇਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਦੇ ਵਿੱਚ ਸਵਾਰ ਲੋਕਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਵਿਧਾਇਕ ਗੋਲਡੀ ਕੰਬੋਜ ਸੁਰੱਖਿਅਤ ਹਨ। ਉਹਨਾਂ ਨੂੰ ਗੱਡੀ ਵਿੱਚੋਂ ਕੱਢ ਕੇ ਹੋਰ ਗੱਡੀ ਰਾਹੀਂ ਅੱਗੇ ਨੂੰ ਭੇਜ ਦਿੱਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਸ ਸੜਕ ਹਾਦਸੇ ਦਾ ਕਾਰਨ ਕੀ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਇਨੋਵਾ ਗੱਡੀ ਨਹੀਂ ਵਿਧਾਇਕ ਦੀ ਗੱਡੀ ਨੂੰ ਟੱਕਰ ਮਾਰੀ ਤੇ ਇਹਨਾਂ ਦੇ ਨਾਲ ਚੱਲ ਰਹੀ ਇੱਕ ਬਲੈਰੋ ਗੱਡੀ ਨੂੰ ਵੀ ਉਸੇ ਗੱਡੀ ਨੇ ਟੱਕਰ ਮਾਰ ਦਿੱਤੀ।

CATEGORIES
TAGS
Share This

COMMENTS

Wordpress (0)
Disqus (0 )
Translate