8 ਸਤੰਬਰ ਤੱਕ ਮਨਾਇਆ ਜਾਵੇਗਾ “ਅੱਖਾਂ ਦਾਨ ਪੰਦਰਵਾੜਾ”
ਅੱਖਾਂ ਦਾਨ ਲਈ ਲੋਕ ਆਪ ਆਉਣ ਅਗੇ – ਡਾ. ਅਸ਼ਵਨੀ ਕੁਮਾਰ
ਕਪੂਰਥਲਾ 29 ਅਗਸਤ। ਪੂਰੇ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਅੱਖਾਂ ਦਾ ਪੰਦਰਵਾੜਾ ਇਸ ਸਾਲ ਵੀ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਨ ਹੇਠ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਣਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਅਸ਼ਵਨੀ ਕੁਮਾਰ ਨੇ ਦੱਸਿਆਂ ਕਿ ਅੱਖਾਂ ਦਾ ਦਾਨ ਇੱਕ ਅੰਨ੍ਹੇ ਮਨੁੱਖ ਨੂੰ ਕੇਵਲ ਅੱਖਾਂ ਹੀ ਨਹੀਂ ਦਿੰਦਾ ਸਗੋਂ ਇੱਕ ਨਵਾਂ ਜੀਵਨ ਵੀ ਦਿੰਦਾ ਹੈ ਜਿਸ ਨਾਲ ਉਹ ਸਾਰੀ ਦੁਨੀਆ ਦੇ ਰੰਗ ਵੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟੇ ਵਿੱਚ ਹੀ ਹੋਣੀਆਂ ਚਾਹੀਦਾਆਂ ਹਨ। ਉਨ੍ਹਾਂ ਦੱਸਇਆਂ ਕਿ ਕਿਸੇ ਵੀ ਉਮਰ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਅਪਰੇਸ਼ਨ ਹੋਏ ਹੋਣ, ਅੱਖਾਂ ਵਿੱਚ ਲੈਨਜ਼ ਪਏ ਹੋਣ, ਅੱਖਾਂ ਦਾਨ ਹੋ ਸਕਦੀਆਂ ਹਨ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਆਪ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦਿੰਦਿਆ ਹੋਇਆ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਅਤੇ ਜਿਹੜੇ ਲੋਕ ਅੱਖਾਂ ਦਾਨ ਕਰਨਾ ਚਾਹੁੰਦੇ ਹਨ ਉਹ ਮੁੱਢਲਾ ਸਿਹਤ ਕੇਦਰ ਢਿੱਲਵਾਂ ਅਧੀਨ ਪੀ.ਐਚ.ਸੀ ਮਕਸੂਦਪੁਰ ਵਿਖੇ ਓਪਥੈਲਮਿਕ ਅਫ਼ਸਰ ਸੰਦੀਪ ਸਿੰਘ ਕੋਲ ਆ ਕਿ ਅੱਖਾਂ ਦਾਨ ਦਾ ਪਰਫਾਮਾ ਭਰਵਾ ਸਕਦੇ ਹਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਓਪਥੈਲਮਿਕ ਅਫ਼ਸਰ ਸੰਦੀਪ ਸਿੰਘ ਨੇ ਦੱਸਇਆ ਕਿ ਅੱਖਾਂ ਦਾਨ ਕਰਨ ਨਾਲ ਇੱਕ ਇਨਸਾਨ ਦੋ ਇਨਸਾਨਾ ਨੂੰ ਰੌਸ਼ਨੀ ਦੇ ਸਕਦਾ ਹੈ। ਉਨਾਂ ਦੱਸਇਆ ਕਿ ਏਡਜ਼, ਪੀਲੀਆ, ਬਲੱਡ ਕੈਂਸਰ ਅਤੇ ਦਿਮਾਰੀ ਬੁਖਾਰ ਆਦਿ ਵਿੱਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਮੋਨਿਕ ਬੀ.ਈ.ਈ ਨੇ ਦੱਸਇਆ ਕਿ ਪਿੰਡਾਂ ਦੇ ਲੋਕਾਂ ਨੂੰ ਬਹੁਤੀ ਦੂਰ ਨਾ ਜਾਣਾ ਪਵੇ ਇਸ ਲਈ ਬਲਾਕ ਢਿੱਲਵਾਂ ਅਧੀਨ ਆਉਂਦੇ ਸਮੂਹ ਸਬ-ਸੈਂਟਰਾਂ ਵਿੱਚ ਅੱਖਾਂ ਦਾਨ ਦੇ ਪਰਫਾਰਮੇ ਭਰੇ ਜਾਂਦੇ ਹਨ। ਡੱਬੀ ਕਿ ਹੁੰਦਾ ਹੈ ਅੱਖਾਂ ਦਾ ਦਾਨ ? ਸਾਡੀ ਅੱਖਾਂ ਦੇ ਵਿਚਲਾ ਕਾਲਾ ਹਿੱਸਾ,ਜਿਸਨੂੰ ਅੱਖ ਦਾ ਪੜਦਾ ਵੀ ਕਿਹਾ ਜਾਂਦਾ ਹੈ ਨੂੰ ਕਾਰਨਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦਾ ਹੈ।ਇਸ ਦਾ ਕੰਮ ਅੱਖਾਂ ਤੱਕ ਪਹੁੰਚਣ ਵਾਲੀ ਰੋਸ਼ਨੀ ਨੂੰ ਪੜਦੇਤੇ ਫ਼ੋਕਸ ਕਰਨਾ। ਜੇਕਰ ਕਿਸੇ ਕਾਰਣ ਕਾਰਨਿਆ ਦੀ ਪਾਰਦਰਸ਼ਤਾ ਖ਼ਤਮ ਹੋ ਜਾਵੇ ਤਾਂ ਮਨੂੱਖ ਨੂੰ ਦਿੱਸਣਾ ਬੰਦ ਹੋ ਜਾਵੇਗਾ। ਕਈ ਲੋਕਾਂ ਦਾ ਕਾਰਨਿਆ ਸੱਟ ਕਾਰਨ ਜਾਂ ਜਨਮ ਤੋਂ ਹੀ ਖ਼ਬਾਰ ਹੁੰਦਾ ਹੈ, ਨਾਂ ਤਾਂ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਨਾਂ ਹੀ ਯੋਗ ਇਲਾਜ ਨਾਲ ਦੁਬਾਰਾ ਬਣਾਇਆ ਜਾ ਸਕਦਾ ਹੈ। ਇਸ ਕਰਕੇ ਅੰਨੇਪਨ ਦਾ ਇਲਾਜ ਸਿਰਫ਼ ਇੱਕ ਹੀ ਹੈ `ਤੇ ਉਹ ਹੈ ਅੱਖਾਂ ਦਾ ਦਾਨ ਮਹਾਦਾਨ।



