ਗਿੱਦੜਵਾਹਾ ਹਲਕੇ ਵਿੱਚ ਹੋ ਰਿਹਾ ਹੈ ਸਿਆਸੀ ਧਮਾਕਾ
ਬਠਿੰਡਾ 25 ਅਗਸਤ। ਇਹ ਗੱਲ ਆਮ ਤੌਰ ਤੇ ਹੀ ਕਹੀ ਜਾਂਦੀ ਹੈ ਕਿ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਸਿਆਸਤ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਅਹਿਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਿੱਦੜਵਾਹਾ ਵਿਧਾਨ ਸਭਾ ਹਲਕੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਅੱਜ ਸਿਆਸੀ ਧਮਾਕਾ ਹੋ ਸਕਦਾ ਹੈ। ਵੈਸੇ ਇਸ ਚਰਚਾ ਨੇ ਜ਼ੋਰ ਵੀ ਫੜਿਆ ਹੈ। ਸੂਤਰਾਂ ਅਨੁਸਾਰ ਗਿੱਦੜਵਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ ਤੇ ਭਾਜਪਾ ਛੱਡ ਕੇ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ 1995 ਦਾ ਇਤਿਹਾਸ ਦੋਹਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਜਿਮਨੀ ਚੋਣ ਲਈ ਉਮੀਦਵਾਰ ਬਣ ਸਕਦਾ ਹੈ। ਆਉਣ ਵਾਲੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਦੇ ਵਿੱਚ ਗਿੱਦੜਵਾਹਾ ਹਲਕੇ ਦੀ ਚੋਣ ਧਮਾਕੇਦਾਰ ਹੋਵੇਗੀ।

CATEGORIES ਪੰਜਾਬ


