ਪੀ.ਸੀ.-ਪੀ.ਐਨ.ਡੀ.ਟੀ. ਐਕਟ ਤਹਿਤ ਮਨਾਇਆਂ ਤੀਆਂ ਦਾ ਤਿਉਹਾਰ

ਸੱਭਿਆਚਾਰ ਦੇ ਮਾਧਿਆਮ ਰਾਂਹੀ ਸਿਹਤ ਵਿਭਾਗ ਅਤੇ ਆਮ ਲੋਕਾਂ ਦੇ ਆਪਸੀ ਸਬੰਧ ਮਜਬੂਤ ਕਰਨ ਦੇ ਮਕਸਦ ਨਾਲ ਮਨਾਈਆਂ ਤੀਆਂ

ਕਪੂਰਥਲਾ 14 ਅਗਸਤ। ਸਿਵਲ ਸਰਜਨ ਕਪੂਰਥਲਾ ਡਾ ਸੁਰਿੰਦਰਪਾਲ ਕੌਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਅਸ਼ੋਕ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਅਫ਼ਸਰ ਡਾ. ਸਰਵਲੀਨ ਕੌਰ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿੱਖੇ ਪੀ.ਸੀ.-ਪੀ.ਐਨ.ਡੀ.ਟੀ. ਐਕਟ ਅਤੇ “ਬੇਟੀ ਬਚਾਓ ਬੇਟੀ ਪੜ੍ਹਾਓ” ਪ੍ਰੋਗਰਾਮ ਤਹਿਤ ਸਥਾਨਕ ਅੋਰਤਾਂ ਦੀ ਭਾਗੀਦਾਰੀ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਅਫ਼ਸਰ ਡਾ. ਸਰਵਲੀਨ ਕੌਰ ਨੇ ਦੱਸਿਆਂ ਕਿ ਤੀਆਂ ਦਾ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਆਮ ਲੋਕਾਂ ਦੀ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਨੂੰ ਵਧਾਉਣਾ ਹੈ, ਤਾ ਜੋ ਉਹ ਵਿਭਾਗ ਦੀਆਂ ਸਿਹਤ ਸਕੀਮਾਂ ਅਤੇ ਸਿਹਤ ਸੇਵਾਵਾਂ ਲੈਣ ਲਈ ਪ੍ਰੇਰਿਤ ਹੋਣ। ਇਸ ਮੌਕੇ ਮੋਨਿਕਾ ਬੀ.ਈ.ਈ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਤੀਆਂ ਦੇ ਤਿਉਹਾਰ ਨੂੰ ਮਨਾਉਣ ਦਾ ਸਕਸਦ ਸੱਭਿਆਚਾਰ ਦੇ ਮਾਧਿਆਮ ਰਾਂਹੀ ਸਿਹਤ ਵਿਭਾਗ ਅਤੇ ਆਮ ਲੋਕਾਂ ਦੇ ਆਪਸੀ ਸਬੰਧ ਨੂੰ ਹੋਰ ਮਜਬੂਤ ਕਰਨਾਂ ਵੀ ਹੈ ।ਇਸ ਮੌਕੇ ਸਿਹਤ ਵਿਭਾਗ ਦੇ ਸਟਾਫ ਅਤੇ ਸਥਾਨਿਕ ਅੋਰਤਾਂ ਵਲੋਂ ਪੁਰਾਣੇ ਸੱਭਿਆਚਾਰ ਨਾਚ ਗਿੱਧੇ, ਭੰਗੜੇ ਅਤੇ ਬੋਲੀਆ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਲੜਕਾ-ਲੜਕੀ ਦੇ ਫਰਕ ਨੂੰ ਜੜ ਤੋਂ ਖਤਮ ਕਰਨ ਲਈ ਵਧੇਰੇ ਜਾਗਰੂਕਤਾ ਦੀ ਲੋੜ ਹੈ ਤਾਂ ਜੋ ਸਮਾਜ ਦੀ ਹਰ ਲੜਕੀ ਚੰਗੀ ਤਰ੍ਹਾਂ ਪੜ੍ਹ ਲਿਖ ਕੇ ਭੱਵਿਖ ਵਿੱਚ ਤਰੱਕੀ ਕਰ ਸਕੇ। ਇਸ ਮੌਕੇ ਸੀ.ਐਚ.ਓ. ਗੁਰਪ੍ਰੀਤ ਕੌਰ, ਐਲ. ਐਚ. ਵੀ. ਮਨਜੀਤ ਕੌਰ, ਏ. ਐਨ. ਐਮ ਤਰਜੀਤ ਕੌਰ, ਸੁਨੀਤਾ ਵਿਰਲੀ, ਮਨਦੀਪ ਕੌਰ, ਨਰਸਿੰਗ ਸਿਸਟਰ, ਸਟਾਫ ਨਰਸ, ਸਮੂਹ ਆਸ਼ਾ ਵਰਕਰਾਂ ਅਤੇ ਸਥਾਨਿਕ ਅੋਰਤਾਂ ਮੌਜੂਦ ਸਨ।

CATEGORIES
Share This

COMMENTS

Wordpress (0)
Disqus (0 )
Translate