ਪੰਜਾਬ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦਾ ਧੰਨਵਾਦ ਕਰਨ ਦਿਵਿਆਂਗਜ਼ਨ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੂੰ ਮਿਲੇ

ਫਾਜ਼ਿਲਕਾ 2 ਅਗਸਤ। ਦਿਵਿਆਂਗਜਨ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਜਨ. ਸਕੱਤਰ ਸ੍ਰੀ. ਹਰਚਰਨ ਸਿੰਘ ਬਰਾੜ ਦੇ ਯੋਗ ਅਗਵਾਈ ਵਿੱਚ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨਾਲ ਉਨ੍ਹਾਂ ਦੇ ਦਫਤਰ ਮਲੋਟ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਸਰਕਾਰ ਵੱਲੋਂ ਦਿਵਿਆਂਗਜ਼ਨਾਂ ਨੂੰ ਦਿੱਤੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ ਗਈ ਤੇ ਉਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜਨ. ਸਕੱਤਰ ਹਰਚਰਨ ਸਿੰਘ ਬਰਾੜ ਤੇ ਪ੍ਰਧਾਨ ਸੰਜੇ ਕੁਮਾਰ ਪ੍ਰਧਾਨ ਨੇ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿੱਚ ਦਵਿਆਂਗਜ਼ਨ ਕਰਮਚਾਰੀਆਂ ਲਈ ਕੀਤੇ ਗਏ ਕੰਮਾਂ ਜਿਵੇਂ ਕਿ ਨੇਤਰਹੀਣ ਦਵਿਆਗਜ਼ਨਾਂ ਲਈ ਬੱਸ ਸਫਰ ਵਿੱਚ ਇੱਕ ਨਾਲ ਫਰੀ ਸਹਾਇਕ ਸੁਵਿਧਾ, ਦਿਵਿਆਂਗਜ਼ਨ ਕਰਮਚਾਰੀਆਂ ਵਾਸਤੇ ਸਮਰੱਥਾ ਵਿਕਾਸ ਲਈ ਲਗਾਏ ਜਾਂਦੇ ਵਰਕਸ਼ਾਪ ਸੈਮੀਨਾਰ ਵਿੱਚ ਭਾਗ ਲੈਣ ਲਈ ਪੰਜ ਸਪੈਸ਼ਲ ਅਚਨਚੇਤ ਛੁੱਟੀਆਂ ਦੀ ਸੁਵਿਧਾ,  40 ਤੋਂ 59 ਪ੍ਰਤੀਸ਼ਤ ਵਾਲੇ ਸਿੱਖਿਆ ਵਿਭਾਗਾਂ ਦੇ ਦਵਿਆਂਗਜਨ ਅਧਿਆਪਕਾਂ ਨੂੰ ਬਦਲੀਆਂ ਦੀ ਪਾਲਸੀ ਵਿੱਚ ਸ਼ਾਮਿਲ ਕਰਨ ਅਤੇ ਦਵਿਆਂਗਜ਼ਨ ਭੱਤਾ ਮੁੜ ਤੋਂ ਬਹਾਲ ਕਰਨ ਲਈ ਧੰਨਵਾਦ ਕੀਤਾ।
ਇਸ ਉਪਰੰਤ ਉਨ੍ਹਾਂ ਦਵਿਆਂਗਜ਼ਨ ਕਰਮਚਾਰੀਆਂ ਦੀਆਂ ਅਹਿਮ ਮੰਗਾਂ ਸਬੰਧੀ ਵੀ ਮਾਣਯੋਗ ਕੈਬਨਿਟ ਮੰਤਰੀ ਡਾ. ਡਾ. ਬਲਜੀਤ ਕੌਰ ਨੂੰ ਜਾਣੂੰ ਕਰਵਾਇਆ। ਜਿਸ ਤੇ ਸਹਿਮਤੀ ਜਤਾਉਂਦਿਆਂ ਉਨ੍ਹਾਂ ਉਨ੍ਹਾਂ ਮੰਗਾਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਰਿਟਾਇਰ ਪ੍ਰਿੰਸੀਪਲ ਸ੍ਰੀ ਭੁਪਿੰਦਰ ਸਿੰਘ ਬਰਾੜ, ਸੋਮ ਕੁਮਾਰ ਗਾਂਧੀ, ਸ੍ਰੀ ਸੰਦੀਪ, ਸ੍ਰੀ ਧਰਮਪਾਲ ਸਹਾਰਨ, ਸ੍ਰੀ ਅਨੀਲ ਗਗਨੇਜਾ, ਸ੍ਰੀ ਅਮਨ ਢਾਕਾ ਅਤੇ ਸ੍ਰੀ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate