ਨਹੀਂ ਰਹੇ ਡੇਰਾ ਮੁਖੀ,ਗੱਦੀ ਨੂੰ ਲੈ ਕੇ ਪਿਆ ਰੌਲਾ
ਹਰਿਆਣੇ ਦੇ ਜਗਮਾਲਵਾਲੀ ਵਿੱਚ ਸਥਿਤ ਡੇਰੇ ਦੇ ਮੁਖੀ ਬਾਬਾ ਵਕੀਲ ਸਾਹਿਬ ਨਹੀਂ ਰਹੇ। ਉਨਾਂ ਦਾ ਅੱਜ ਦੇਹਾਂਤ ਹੋ ਗਿਆ। ਸ਼ਰਧਾਲੂਆਂ ਨੂੰ ਡੇਰਾ ਮੁਖੀ ਬਾਬਾ ਵਕੀਲ ਸਾਹਿਬ ਦੇ ਅਕਾਲ ਚਲਾਣੇ ਕਾਰਨ ਗਹਿਰਾ ਦੁੱਖ ਹੈ। ਜਗਮਾਲਵਾਲੀ ਡੇਰੇ ਦੇ ਮੁਖੀ ਬਾਬਾ ਵਕੀਲ ਸਾਹਿਬ ਦੇ ਅਕਾਲ ਚਲਾਣਾ ਕਰ ਜਾਣ ਤੋਂ ਤੁਰੰਤ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਰੌਲਾ ਪੈ ਗਿਆ। ਜਿਸ ਕਾਰਨ ਡੇਰੇ ਵਿੱਚ ਗੋਲੀ ਚੱਲਣ ਦੀ ਸੂਚਨਾ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਬਾਬੇ ਦੇ ਡਰਾਈਵਰ ਨੂੰ ਗੱਦੀ ਤੇ ਬਿਠਾਉਣਾ ਚਾਹੁੰਦੇ ਸਨ। ਜਦੋਂ ਹੀ ਉਹ ਸਟੇਜ ਉੱਪਰ ਗਏ ਤਾਂ ਉੱਥੇ ਰੌਲਾ ਪੈ ਗਿਆ ਤੇ ਮੌਕੇ ਤੇ ਗੋਲੀ ਚੱਲ ਗਈ। ਉਧਰ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਗਿਆ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੌਣ ਅਗਲਾ ਗੱਦੀਨਸ਼ੀਨ ਹੋਵੇਗਾ ਡੇਰਾ ਜਗਮਾਲਵਾਲੀ ਦਾ। ਤੁਹਾਨੂੰ ਦੱਸ ਦਈਏ ਕਿ ਡੇਰਾ ਜਗਮਾਲਵਾਲੀ ਨਾਲ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਵੱਖ-ਵੱਖ ਰਾਜਾਂ ਦੇ ਸ਼ਰਧਾਲੂ ਜੁੜੇ ਹੋਏ ਹਨ।

CATEGORIES ਰਾਸ਼ਟਰੀ


