ਪੰਜਾਬ ਸਰਕਾਰ ਨੇ ਕੱਢੀ ਭਰਤੀ,ਅਰਜ਼ੀਆਂ ਮੰਗੀਆਂ

ਚੰਡੀਗੜ੍ਹ 29 ਜੁਲਾਈ। ਪੰਜਾਬ ਸਰਕਾਰ ਵੱਲੋਂ ਪਿਛਲੇ ਕਰੀਬ ਢਾਈ ਸਾਲ ਤੋਂ ਲਗਾਤਾਰ ਸਰਕਾਰੀ ਵਿਭਾਗਾਂ ਵਿੱਚ ਭਰਤੀ ਕੱਢੀ ਜਾ ਰਹੀ ਹੈ। ਤੇ ਹੁਣ ਤੱਕ ਪੰਜਾਬ ਸਰਕਾਰ ਅਨੁਸਾਰ 44 ਹਜਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅਧੀਨ ਸਵਾਵਾਂ ਚੋਣ ਬੋਰਡ ਵੱਲੋਂ 179 ਪੋਸਟਾਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹ ਭਰਤੀ ਪੁਲਿਸ ਪ੍ਰਸ਼ਾਸਨ ਜੇਲਾਂ ਵਿੱਚ ਹੋਵੇਗੀ। ਵਧੀਕ ਡਾਇਰੈਕਟਰ ਜਨਰਲ ਪੁਲਿਸ ਪ੍ਰਸ਼ਾਸਨ ਜੇਲਾਂ ਵੱਲੋਂ 179 ਵਾਰਡਨ ਤੇ ਮੈਟਰਨ ਦੀਆਂ ਪੋਸਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਹ ਭਰਤੀ ਔਰਤਾਂ ਤੇ ਪੁਰਸ਼ਾਂ ਦੋਨਾਂ ਲਈ ਹੈ। ਜਿਹੜੇ ਵੀ ਨੌਜਵਾਨ ਇਸ ਭਰਤੀ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ 29 ਜੁਲਾਈ ਤੋਂ 20 ਅਗਸਤ ਤੱਕ ਆਨਲਾਈਨ ਅਪਲਾਈ ਕਰਨਗੇ। ਆਫਲਾਈਨ ਅਰਜੀਆਂ ਮੰਨਣ ਯੋਗ ਨਹੀਂ ਹੋਣਗੀਆਂ। ਇਸ ਲਈ ਧਿਆਨ ਨਾਲ ਆਪਣੀ ਬਿਨੈਕਾਰ ਅਰਜੀ ਭਰਨੀ ਹੈ।

CATEGORIES
Share This

COMMENTS

Wordpress (0)
Disqus (0 )
Translate