ਕਰੋੜਾਂ ਰੁਪਏ ਦੀ ਧੋਖਾਧੜੀ ਵਿੱਚ ਮਿਸਿਜ ਚੰਡੀਗੜ੍ਹ ਅਰਪਣਾ ਸੋਨੇ ਤੇ ਨਗਦੀ ਸਮੇਤ ਗ੍ਰਿਫਤਾਰ

ਚੰਡੀਗੜ 28 ਜੁਲਾਈ। ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਉਨਾਂ ਨਾਲ ਠੱਗੀਆਂ ਮਾਰਨ ਵਾਲੀ ਅਰਪਣਾ ਸਗੋਤਰਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇਤ ਕਰੋੜ ਤੋਂ ਵੱਧ ਦੀ ਠੱਗੀ ਲੋਕਾਂ ਨਾਲ ਮਾਰੀ ਹੈ। ਜਾਣਕਾਰੀ ਅਨੁਸਾਰ ਅਰਪਨਾ ਸਗੋਤਰਾ ਸਾਲ 2019 ਵਿੱਚ 40 ਸਾਲ ਤੋਂ ਵੱਧ ਉਮਰ ਵਰਗ ਵਿੱਚ ਮਿਸਜ ਚੰਡੀਗੜ੍ਹ ਦਾ ਖਿਤਾਬ ਜਿੱਤ ਚੁੱਕੀ ਹੈ।
ਇਹ ਪੇਸ਼ੇ ਵਜੋਂ ਵਕੀਲ ਹੈ ਤੇ ਇਹਨਾਂ ਵੱਲੋਂ ਮੋਹਾਲੀ ਵਿੱਚ ਇਮੀਗ੍ਰੇਸ਼ਨ ਦਫਤਰ ਖੋਲਿਆ ਹੋਇਆ ਸੀ। ਜਿੱਥੇ ਇਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਉਹਨਾਂ ਤੋਂ ਲੱਖਾਂ ਰੁਪਏ ਲੈ ਲੈਂਦੇ ਸਨ ਤੇ ਨਾ ਉਹਨਾਂ ਨੂੰ ਵਿਦੇਸ਼ ਭੇਜਦੇ ਸਨ ਤੇ ਨਾ ਪੈਸੇ ਵਾਪਸ ਕਰਦੇ ਸਨ। ਅਰਪਣਾ ਤੇ ਉਸ ਦੇ ਪਤੀ ਸੰਜੇ ਖਿਲਾਫ ਪੁਲਿਸ ਵੱਲੋਂ 25 ਤੋਂ ਵੱਧ ਮੁਕਦਮੇ ਦਰਜ ਹਨ। ਇਸ ਦੇ ਪਤੀ ਸੰਜੇ ਦੀ ਗ੍ਰਿਫਤਾਰੀ ਪਹਿਲਾਂ ਹੋ ਚੁੱਕੀ ਹੈ ਜਦੋਂ ਕਿ ਮੁਹਾਲੀ ਫੇਜ 11 ਦੀ ਪੁਲਿਸ ਵੱਲੋਂ ਆਪਣਾ ਸਗੋਤਰਾ ਤੇ ਉਸਦੇ ਪੁੱਤਰ ਕੁਨਾਲ ਨੂੰ 500 ਗ੍ਰਾਮ ਸੋਨੇ ਦੇ ਬਿਸਕੁਟ ਤੇ ਲੱਖਾਂ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਨਾਂ ਕੋਲੋਂ ਇੱਕ ਫੋਰਡ ਕਾਰ ਵੀ ਬਰਾਮਦ ਹੋਈ ਹੈ। ਜਿਹੜੇ ਮਾਮਲੇ ਸਾਹਮਣੇ ਆਏ ਹੈ ਉਸ ਤਹਿਤ ਇਹਨਾਂ ਵੱਲੋਂ ਲੋਕਾਂ ਨਾਲ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ।

CATEGORIES
TAGS
Share This

COMMENTS

Wordpress (0)
Disqus (0 )
Translate