ਦੰਦਾਂ ਦੇ ਪੰਦਰਵਾੜਾ ਵਿਚ 1070 ਮਰੀਜਾਂ ਨੇ ਦੰਦਾਂ ਦੀ ਬਿਮਾਰੀ ਦੀ ਮੁਫ਼ਤ ਸੁਵਿਧਾ—ਸਿਵਲ ਸਰਜਨ
31 ਮਰੀਜਾ ਨੂੰ ਮੁਫ਼ਤ ਵੰਡੇ ਗਏ ਦੰਦਾਂ ਦੇ ਸੈੱਟ
ਫਾਜ਼ਿਲਕਾ, 8 ਦਸੰਬਰ
ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾਂ ਤਹਿਤ 34 ਵਾਂ ਦੰਦਾਂ ਦਾ ਪੰਦਰਵਾੜਾ ਜਿਲ੍ਹਾ ਫਾਜ਼ਿਲਕਾ ਚ ਮਨਾਇਆ ਗਿਆ।ਇਸ ਸਬੰਧੀ ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਵੱਲੋਂ ਮਰੀਜਾਂ ਨੂੰ ਦੰਦਾਂ ਦੇ ਸੈੱਟ ਦੀ ਵੰਡ ਕਰਨ ਸਮੇਂ ਜਾਣਕਾਰੀ ਸਾਂਝੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਡੈਂਟਲ ਮੈਡੀਕਲ ਅਫਸਰਾਂ ਦੀ ਟੀਮ ਡਾ ਪੰਕਜ ਚੌਹਾਨ, ਡਾਕਟਰ ਐਡੀਸਨ ਅਰਿਕ ਡਾਕਟਰ ਗੁਰਮੇਜ ਸਿੰਘ ਵੱਲੋਂ ਸਿਵਲ ਹਸਪਤਾਲ ਡੱਬਵਾਲਾ ਕਲਾ, ਫਾਜ਼ਿਲਕਾ ਅਤੇ ਜਲਾਲਾਬਾਦ ਹਸਪਤਾਲ਼ ਵਿਖੇ ਮੁਫਤ ਜਾਂਚ ਅਤੇ ਇਲਾਜ ਕੀਤਾ ਗਿਆ ।
ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਸਿਵਲ ਹਸਪਤਾਲ ਫਾਜ਼ਿਲਕਾ *ਚ 5 ਅਤੇ ਡੱਬਵਾਲਾ ਕਲਾ ਵਿਖੇ 11 ਅਤੇ ਜਲਾਲਾਬਾਦ ਵਿਖੇ 15 ਦੰਦਾਂ ਦੇ ਸੈੱਟ ਮੁਫਤ ਲਗਾਏ ਗਏ ਹਨ। ਸੀ ਐਚ ਸੀ ਡੱਬਵਾਲਾ ਕਲਾਂ ਵਿਖੇ ਡਾ. ਪੰਕਜ ਚੌਹਾਨ ਵੱਲੋਂ ਮੁਫਤ ਜਾਂਚ ਤੇ ਇਲਾਜ ਕੀਤਾ ਗਿਆ ।
ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੰਬਾਕੂ ਪਦਾਰਥ, ਟਾਫੀਆਂ ਅਤੇ ਚਾਕਲੇਟ ਦੀ ਵਰਤੋਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਸਮੇ—ਸਮੇਂ ਤੇ ਜਾਂਚ ਕਰਾਂਉਦੇ ਰਹਿਣਾ ਚਾਹੀਦਾ ਹੈ। ਉਹਨਾ ਦੱਸਿਆ ਕਿ ਮੁਹਿੰਮ ਦੌਰਾਨ 1070 ਮਰੀਜਾ ਨੇ ਦੰਦਾਂ ਦੀ ਬਿਮਾਰੀ ਲਈ ਮੁਫ਼ਤ ਇਲਾਜ ਅਤੇ ਦਵਾਇਆ ਪ੍ਰਾਪਤ ਕੀਤੀਆ ਹਨ। ਇਸ ਦੌਰਾਨ ਦੰਦਾਂ ਦੀ ਓ ਪੀ ਡੀ ਪਰਚੀ ਅਤੇ ਬਾਕੀ ਟ੍ਰੀਟਮੈਂਟ ਦੀ ਕੋਈ ਫੀਸ ਨਹੀਂ ਲੱਗੀ ਹੈ।