ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਚ ਮਦਰ ਵਰਕਸ਼ਾਪ ਲਗਾਈ
ਫ਼ਾਜਿ਼ਲਕਾ, 8 ਦਸੰਬਰ (ਬਲਰਾਜ ਸਿੰਘ ਸਿੱਧੂ)ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਸ਼੍ਰੀ ਦੌਲਤ ਰਾਮ ਜੀ ਦੀ ਅਗਵਾਈ ਹੇਠ ਫਾਜ਼ਿਲਕਾ ਦੇ ਨਵੀ ਆਬਾਦੀ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ (ਸੈਂਟਰ ਨੰਬਰ 1) ਵਿੱਖੇ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਦਰ ਵਰਕਸ਼ਾਪ ਲਗਾਈ ਗਈ ਹੈ
ਜਿਸ ਵਿਚ ਮਾਪਿਆਂ ਨੇ ਸ਼ਮੂਲੀਅਤ ਕੀਤੀ ,ਇਸ ਮੌਕੇ ਮਾਪਿਆਂ ਨੂੰ ਵਿਦਿਆਰਥੀਆਂ ਅੰਦਰ ਘਰੋਂ ਤੋਂ ਵੀ ਚੰਗੇ ਗੁਣਾਂ ਦੇ ਧਾਰਨੀ ਬਣਾਉਣ ਦੀ ਤਾਕੀਦ ਕੀਤੀ। ਮਾਪਿਆਂ ਨੂੰ ਵਿਦਿਆਰਥੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਲਈ ਪੇ੍ਰਿਤ ਕਰਨ ਲਈ ਕਿਹਾ ਗਿਆ। ਇਸ ਮੌਕੇ ਮੁੱਖ ਅਧਿਆਪਕਾ ਮੈਡਮ ਸ਼ਾਲੂ ਗਰੋਵਰ ,ਨਿਸ਼ਾਂਤ ਕੁਮਾਰ ਅਗਰਵਾਲ ਅਤੇ ਮੈਡਮ ਮਮਤਾ ਰਾਣੀ ਨੇ ਮਾਪਿਆਂ ਨੂੰ ਉਹਨਾਂ ਦੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ ਗਈ
CATEGORIES ਮਾਲਵਾ