ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ–ਡਾ: ਸੇਨੂ ਦੁੱਗਲ

ਸਾਰੇ ਵਿਭਾਗਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਹਦਾਇਤ
ਹਰੇਕ ਜ਼ਿਲ੍ਹਾ ਵਾਸੀ ਆਪਣੇ ਬੱਚੇ ਦੇ ਨਾਂ ਤੇ ਲਗਾਏ ਪੌਦਾ -ਡਿਪਟੀ ਕਮਿਸ਼ਨਰ
ਨਰੇਗਾ ਨਰਸਰੀਆਂ ਤੋਂ ਮੁਫ਼ਤ ਲਏ ਜਾ ਸਕਦੇ ਹਨ ਪੌਦੇ
ਫਾਜ਼ਿਲਕਾ 25 ਜੂਨ ( ਐੱਸ ਐੱਸ ਢਿੱਲੋਂ)
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਸਾਲ ਫਾਜ਼ਿਲਕਾ ਜ਼ਿਲ੍ਹੇ ਵਿਚ 10 ਲੱਖ  ਨਵੇਂ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 8 ਲੱਖ ਪੌਦੇ ਜੰਗਲਾਤ ਵਿਭਾਗ ਤੋਂ ਵੱਖ ਨਰੇਗਾ ਰਾਹੀਂ ਵੀ ਤਿਆਰ ਕੀਤੇ ਹਨ ਤਾਂ ਜੋ ਇਹ ਪੌਦੇ ਮੁਫ਼ਤ ਲੋਕਾਂ ਨੂੰ ਲਗਾਉਣ ਲਈ ਦਿੱਤੇ ਜਾ ਸਕਨ।
 ਇਸ ਸਬੰਧੀ ਉਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਕਿਹਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ  ਨੇ ਕਿਹਾ ਕਿ ਹਰੇਕ ਵਿਭਾਗ ਆਪੋ ਆਪਣੇ ਵਿਭਾਗ ਨਾਲ ਸੰਬੰਧਿਤ ਥਾਵਾਂ ਅਤੇ ਵਿਭਾਗ ਨਾਲ ਜੁੜੇ ਲੋਕਾਂ ਰਾਹੀਂ ਵੱਧ ਤੋਂ ਵੱਧ ਪੌਦੇ ਲਗਾਏ । ਉਹਨਾਂ ਨੇ ਕਿਹਾ ਕਿ ਨਰੇਗਾ ਤਹਿਤ 8 ਲੱਖ ਪੌਦੇ ਤਿਆਰ ਕੀਤੇ ਗਏ ਹਨ ਜਦਕਿ ਇਸ ਤੋਂ ਬਿਨਾਂ ਜੰਗਲਾਤ ਵਿਭਾਗ ਵੱਲੋਂ ਵੀ ਪੌਦੇ ਤਿਆਰ ਕੀਤੇ ਗਏ ਹਨ। ਉਨਾਂ ਨੇ ਆਖਿਆ ਕਿ ਕੋਈ ਵੀ ਜ਼ਿਲ੍ਹਾ ਵਾਸੀ ਨਰੇਗਾ ਤਹਿਤ ਤਿਆਰ ਕੀਤੇ ਪੌਦਿਆਂ ਦੀਆਂ ਨਰਸਰੀਆਂ ਤੋਂ ਮੁਫਤ ਪੌਦੇ ਪ੍ਰਾਪਤ ਕਰਕੇ ਆਪਣੇ ਘਰ, ਖੇਤ ਜਾਂ ਪਿੰਡ, ਸ਼ਹਿਰ ਵਿੱਚ ਲਗਾ ਸਕਦਾ ਹੈ। ਪੌਦੇ ਲੈਣ ਮੌਕੇ ਆਪਣੇ ਆਧਾਰ ਕਾਰਡ ਦੀ ਕਾਪੀ ਨਾ ਲੈ ਕੇ ਜਾਣੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਦੇ ਨਾਂ ਤੇ ਇੱਕ ਪੌਦਾ ਜਰੂਰ ਲਗਾਉਣ ਕਿਉਂਕਿ ਆਉਣ ਵਾਲੇ ਭਵਿੱਖ ਵਿੱਚ ਪੌਦੇ ਲਾਉਣੇ ਬਹੁਤ ਜਰੂਰੀ ਹਨ।ਉਨ੍ਹਾਂ ਨੇ ਕਿਹਾ ਕਿ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਆ ਰਹੇ ਹਨ ਅਤੇ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਵੇ।
 ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪੰਚਾਇਤਾਂ ਰਾਹੀਂ ਜਿੱਥੇ ਪਿੰਡਾਂ ਵਿੱਚ ਪੌਦੇ ਲਗਾਏ ਜਾ ਰਹੇ ਹਨ ਉੱਥੇ ਆਮ ਲੋਕ ਵੀ ਆਪੋ ਆਪਣੇ ਘਰਾਂ ਖੇਤਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ। ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਖੇਤਾਂ ਵਿੱਚ ਪੌਦੇ ਲਗਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ ਕੁਮਾਰ ਪੋਪਲੀ, ਐਸਡੀਐਮ ਸ੍ਰੀ ਪੰਕਜ ਬਾਂਸਲ ਤੇ ਬਲਕਰਨ ਸਿੰਘ, ਡੀਡੀਪੀਓ ਗੁਰਦਰਸ਼ਨ ਲਾਲ ਕੁੰਡਲ, ਵਣ ਰੇਂਜ ਅਫ਼ਸਰ ਸੁਖਦੇਵ ਸਿੰਘ ਵੀ ਹਾਜਰ ਸਨ।
 ਬੋਕਸ ਲਈ ਪ੍ਰਸਤਾਵਿਤ
 ਇਹਨਾਂ ਨਰਸਰੀਆਂ ਤੋਂ ਮੁਫਤ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ
ਫਾਜ਼ਿਲਕਾ ਜ਼ਿਲੇ ਵਿੱਚ ਨਰੇਗਾ ਤਹਿਤ 16 ਨਰਸਰੀਆਂ ਵਿੱਚ 8 ਲੱਖ ਪੌਦੇ ਤਿਆਰ ਕੀਤੇ ਗਏ ਹਨ ਜੋ ਕਿ ਕੋਈ ਵੀ ਵਿਅਕਤੀ ਆਪਣਾ ਆਧਾਰ ਕਾਰਡ ਦਿਖਾ ਕੇ ਮੁਫਤ ਪ੍ਰਾਪਤ ਕਰ ਸਕਦਾ ਹੈ। ਇਹਨਾਂ ਨਰਸਰੀਆਂ ਦੀ ਸੂਚੀ ਨਿਮਨ ਪ੍ਰਕਾਰ ਹੈ- ਸੋਹਣਾ ਸਾਂਦੜ ਨਰੇਗਾ ਨਰਸਰੀ,  ਚੱਕ ਸਰਕਾਰ ਮੁਹਾਜੀ ਬੱਗੇ ਕੇ ਜੰਗਲ ਨਰੇਗਾ ਨਰਸਰੀ,   ਰੱਖੜ ਨਰੇਗਾ ਨਰਸਰੀ,   ਚੱਕ ਅਰਾਈਆਂ ਵਾਲਾ ਨਰੇਗਾ ਨਰਸਰੀ,  ਸ਼ਾਹਪੁਰਾ ਨਰੇਗਾ ਨਰਸਰੀ,  ਚੱਕ ਪੱਖੀ ਨਰੇਗਾ ਨਰਸਰੀ,   ਲਾਧੂਕਾ ਨਰੇਗਾ ਨਰਸਰੀ,   ਢਿਪਾਂਵਾਲੀ ਨਰੇਗਾ ਨਰਸਰੀ,   ਫਾਜ਼ਿਲਕਾ ਨਰੇਗਾ ਨਰਸਰੀ,   ਚੰਨਣ ਖੇੜਾ ਨਰੇਗਾ ਨਰਸਰੀ,   ਏਬੀ ਕਨਾਲ ਨੇੜੇ ਗੋਬਿੰਦਗੜ੍ਹ ਬ੍ਰਿਜ, ਵਾਟਰ ਵਰਕਸ ਪਿੰਡ ਕੇਰਾਖੇੜਾ, ਢਾਣੀ ਵਿਸੇਸ਼ਰ ਨਾਥ ਨੇੜੇ ਕੰਧ ਵਾਲਾ ਬਾਈਪਾਸ, ਕਿਲਿਆਂਵਾਲੀ ਪੰਜ ਕੋਸੀ ਰੋਡ ਨੇੜੇ ਪੰਜਾਵਾ ਨਹਿਰ, ਬੱਸ ਸਟੈਂਡ ਨੇੜੇ ਪਿੰਡ ਡੰਗਰ ਖੇੜਾ, ਕੱਲਰ ਖੇੜਾ ਪੰਨੀ ਵਾਲਾ ਲਿੰਕ ਰੋਡ ਨੇੜੇ ਮਲੂਕਪੁਰਾ ਨਹਿਰ।

CATEGORIES
Share This

COMMENTS

Wordpress (0)
Disqus (0 )
Translate