ਨਹਿਰੀ ਪਾਣੀ, ਬਿਜਲੀ ਅਤੇ ਹਰੀ ਕੇ ਪੱਤਣ ਝੀਲ ਦੀ ਸਫਾਈ ਸਬੰਧੀ ਆਰੰਭੀ ਜਾ ਚੁੱਕੀ ਹੈ ਟੈਂਡਰ ਪ੍ਰਕਿਰਿਆ-ਵਿਧਾਇਕ ਸੇਖੋਂ

ਵਿਧਾਨ ਸਭਾ ਵਿੱਚ ਇਸ ਸਬੰਧੀ ਉਠਾਏ ਗਏ ਸੀ ਸਵਾਲ

ਫਰੀਦਕੋਟ 25 ਅਪ੍ਰੈਲ

ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਹਰੀਕੇ ਫਰੀਦਕੋਟ ਵਿੱਚ ਆ ਰਹੀ ਨਹਿਰੀ ਪਾਣੀ ਅਤੇ ਬਿਜਲੀ ਸਮੱਸਿਆ ਸਬੰਧੀ ਅਤੇ ਹਰੀਕੇ ਪੱਤਣ ਝੀਲ ਦੀ ਸਫਾਈ ਕਰਵਾਉਣ ਸਬੰਧੀ ਉਠਾਏ ਗਏ ਸਵਾਲ ਵਿੱਚ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਉਕਤ ਕੰਮ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਕੰਮਾਂ ਦੇ ਅਨੁਮਾਨ ਕਾਰਵਾਈ ਅਧੀਨ ਹੈ। ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਹਰੀਕੇ ਹੈੱਡ ਵਰਕਸ ਦੇ ਅਪਸਟਰੀਮ ਵਾਲੇ ਪਾਸੇ ਜੰਗਲੀ ਜੀਵ ਅਸਥਾਨ ਅਤੇ ਬਿਆਸ ਰੀਵਰ ਕੰਜਰਵੇਸ਼ਨ ਰਿਜਰਵ ਸਥਿਤ ਹੋਣ ਕਰਕੇ ਡੀਸਿਲਟਿੰਗ/ਡਰੇਜਿੰਗ ਦਾ ਕੰਮ ਕਰਵਾਉਣ ਲਈ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਮਨਜੂਰੀ ਲੈਣ ਦੇ ਪਲਾਨ ਕੀਤੇ ਜਾ ਰਹੇ ਹਨ ਅਤੇ ਫੋਰੈਸਟ ਕੰਜਰਵੇਸ਼ਨ ਪਲਾਨ ਤਿਆਰ ਕਰਕੇ ਕੰਸਲਟੈਂਟ ਹਾਇਰ ਕਰਨ ਲਈ ਟੈਂਡਰ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ

CATEGORIES
TAGS
Share This

COMMENTS

Wordpress (0)
Disqus (0 )
Translate