ਯੋਗ’ ਸਰੀਰ ਨੂੰ ਰੱਖਦਾ ਹੈ ਤੰਦਰੁਸਤ-ਡਾ.ਅਸ਼ਵਨੀ ਕੁਮਾਰ
ਕਪੂਰਥਲਾ (21 ਜੂਨ 2024) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਹਰ ਵਰ੍ਹੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਤਹਿਤ ਅੱਜ 21 ਜੂਨ ਨੂੰ ਵਿਸ਼ਵ “ਯੋਗ ਦਿਵਸ” ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਮੁਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ “ਯੋਗ ਦਿਵਸ”ਮਨਾਇਆ ਗਿਆ। ਇਸ ਮੌਕੇ ਏ.ਐਮ.ਓ ਡਾ. ਗੌਰਵ ਕੁਮਾਰ ਵੱਲੋਂ ਸਮੂਹ ਸਟਾਫ ਅਤੇ ਆਮ ਲੋਕਾਂ ਨੂੰ ਯੋਗਾ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਅਸ਼ਵਨੀ ਕੁਮਾਰ ਨੇ ਦੱਸਇਆ ਕਿ ਯੋਗ ਦਿਵਸ ਦੇ ਤਹਿਤ ਬਲਾਕ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਸਿਹਤ ਤੰਦੁਰਸਤ ਪੰਜਾਬ ਕੇਂਦਰਾਂ ਚ ਯੋਗਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਇਆ ਕਿ ਸਰੀਰ ਨੂੰ ਤੰਦੁਰਸਤ ਰੱਖਣ ਲਈ ਯੋਗ, ਸੈਰ ਭਾਵ ਸਰੀਰਕ ਕਸਰਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ,ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ “ਸਰੀਰਿਕ ਕਸਰਤ” ਅਤੇ ਸੰਤੁਲਿਤ ਖੁਰਾਕ’’ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਦੱਸਇਆ ਕਿ ਸਿਹਤਮੰਦ ਸਰੀਰ ਦੇ ਵਿਕਾਸ ਲਈ ਸਿਹਤਮੰਦ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਏ.ਐਮ.ਓ ਡਾ. ਗੌਰਵ ਕੁਮਾਰ ਨੇ ਰੋਜ਼ਾਨਾ ਕਸਰਤ ਕਰਨ, ਘਰ ਦਾ ਖਾਣਾ ਖਾਉਣ, ਖਾਣੇਚ ਬਾਹਰੀ ਚੀਜ਼ਾ ਦਾ ਸੇਵਨ ਨਾ ਕਰਨ ਭਾਵ ਜੰਕ ਫੂਡ ਆਦਿ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਵੱਲੋਂ ਇਸ ਦੌਰਾਨ ਅਗਨੀਸਤੰਭਾਸਨ, ਬਕਾਸਨ, ਬਾਲਸਾਨਾ, ਭਾਰਦਵਾਜ ਆਸਣ, ਗੋਮੁਖਾਸਨਾ, ਮੁਕਤਾਸਨ, ਨੌਕਾਸਨ ਆਦਿ ਆਸਨ ਕਰਵਾਏ ਅਤੇ ਉਸ ਦੇ ਸਰੀਰਿਕ ਲਾਭ ਵੀ ਦੱਸੇ। ਇਸ ਮੌਕੇ ਐਸ.ਆਈ ਬਲਕਾਰ ਸਿੰਘ, ਐਲ.ਐਚ.ਵੀ ਮਨਜੀਤ ਕੌਰ, ਏ.ਐਨ.ਐਮ ਤਰਜੀਤ ਕੌਰ, ਸੁਨੀਤਾ ਵਿਰਲੀ, ਮ.ਪ.ਹ.ਵ ਰੁਪਿੰਦਰਜੀਤ ਸਿੰਘ, ਐਲ ਟੀ ਹਰਪ੍ਰੀਤ ਕੌਰ ਅਤੇ ਆਮ ਲੋਕ ਹਾਜਰ ਸਨ।



