ਦਸੰਬਰ ਮਹੀਨੇ ਗਰਾਮ ਸਭਾਵਾਂ ਦੇ ਕਰਵਾਏ ਜਾਣਗੇ ਇਜਲਾਸ- ਡੀ.ਡੀ.ਪੀ.ਓ
ਫ਼ਰੀਦਕੋਟ 07 ਦਸੰਬਰ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਦਸੰਬਰ ਮਹੀਨੇ ਵਿੱਚ ਗਰਾਮ ਸਭਾਵਾਂ ਦੇ ਆਮ ਇਜਲਾਸ ਕਰਵਾਏ ਜਾ ਰਹੇ ਹਨ ਜ਼ੋ 31 ਦਸੰਬਰ ਤੱਕ ਕਰਵਾਏ ਜਾਣੇ ਹਨ।ਇਸ ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ ਫਰੀਦਕੋਟ ਡਾ:ਰੂਹੀ ਦੂੱਗ,ਆਈ.ਏ.ਐਸ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਧਰਮਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਅਸ਼ੋਕ ਚੱਕਰ ਹਾਲ ਵਿੱਚ ਕੀਤੀ ਗਈ।
ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਨੂੰ ਆਮ ਇਜਲਾਸਾਂ ਦੌਰਾਨ ਆਪਣੇ ਆਪਣੇ ਅਧਿਕਾਰੀਆਂ ਤੇ ਨੁਮਾਇੰਦਿਆਂ ਦੀ ਸਮੂਲੀਅਤ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਗਰਾਮ ਸਭਾਵਾਂ ਨੂੰ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਯੋਗ ਵਿਅਕਤੀਆਂ ਨੂੰ ਇਨਾਂ ਸਕੀਮਾਂ ਦਾ ਫਾਇਦਾ ਦੇਣ ਲਈ ਮੌਕੇ ਤੇ ਬਿਨੈ ਫਾਰਮ ਭਰਨ ਦੀ ਸਹੂਲਤ ਸਬੰਧੀ ਲੋੜੀਂਦੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ ਤਾਂ ਜ਼ੋ ਜਮੀਨੀ ਪੱਧਰ ਤੱਕ ਯੋਜਨਾਵਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਇਜਲਾਸਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਦੀ ਹਦਾਇਤ ਕੀਤੀ ਗਈ। ਬੀ.ਡੀ.ਪੀ.ਓਜ ਵੱਲੋਂ ਗਰਾਮ ਸਭਾਵਾਂ ਦਾ ਸਡਿਉਲ ਤਿਆਰ ਕਰਕੇ ਭੇਜਿਆ ਗਿਆ ਹੈ,ਭੇਜੇ ਗਏ ਸ਼ਡਿਉਲ ਅਨੁਸਾਰ ਸਾਰੇ ਅਧਿਕਾਰੀ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਆਉ਼ਦੀਆਂ ਗਰਾਮ ਪੰਚਾਇਤਾਂ ਦੀਆਂ ਗਰਾਮ ਸਭਾਵਾਂ ਵਿੱਚ ਆਪਣੇ ਵਿਭਾਗ ਦੀ ਸਮੂਲੀਅਤ ਯਕੀਨੀ ਬਣਾਉਣਗੇ।