ਅਬੋਹਰ ਦੇ ਪਟੇਲ ਪਾਰਕ ਵਿੱਚ ਸੀਐਮ ਦੀ ਯੋਗਸ਼ਾਲਾ ਲੋਕਾਂ ਲਈ ਹੋ ਰਹੀ ਹੈ ਲਾਹੇਵੰਦ ਸਾਬਤ
ਯੋਗਾ ਕਰਨ ਨਾਲ ਸਰਵਾਈਕਲ, ਕਮਰ ਦਰਦ, ਹਾਈ ਬੀਪੀ, ਸ਼ੂਗਰ ਅਤੇ ਨੀਂਦ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ : ਐਡਵੋਕੇਟ ਦੇਸਰਾਜ ਕੰਬੋਜ
ਅਬੋਹਰ 15 ਜੂਨ
ਮੁੱਖ ਮੰਤਰੀ ਯੋਗਸ਼ਾਲਾ ਦੇ ਨੋਡਲ ਅਫ਼ਸਰ, ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਤੇ ਯੋਗਾ ਸੁਪਰਵਾਈਜ਼ਰ ਡਾ: ਰਾਧੇ ਸ਼ਿਆਮ ਦੀ ਅਗਵਾਈ ‘ਚ ਅਬੋਹਰ ਦੇ ਪਟੇਲ ਪਾਰਕ ਵਿਖੇ 11 ਮਾਰਚ ਤੋਂ ਲਗਾਤਾਰ ਮੁਫ਼ਤ ਯੋਗਾ ਸ਼ਾਲਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਰਿਹਾ ਹੈ | ਪਟੇਲ ਪਾਰਕ ਵਿੱਚ ਸਿਹਤ ਨੂੰ ਸਿਹਤਮੰਦ ਰੱਖਣ ਲਈ ਹਰ ਰੋਜ਼ ਸਵੇਰੇ 5:30 ਤੋਂ 6:30 ਵਜੇ ਤੱਕ ਯੋਗਾ ਇੰਸਟ੍ਰਕਟਰ ਮਾਸਟਰ ਨਵਿੰਦਰ ਕੰਬੋਜ ਯੋਗ ਆਸਣ, ਧਿਆਨ ਅਤੇ ਪ੍ਰਾਣਾਯਾਮ ਕਰਵਾਉਂਦੇ ਹਨ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਤੰਦਰੁਸਤ ਰੱਖਣ ਦੇ ਟਿਪਸ ਵੀ ਦਿੰਦੇ ਹਨ।
ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਯੋਗਾ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮਾਨਸਿਕ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਕੰਬੋਜ ਨੇ ਦੱਸਿਆ ਕਿ ਹਰ ਰੋਜ਼ ਯੋਗਾ ਕਰਨ ਨਾਲ ਕਮਰ ਦਰਦ, ਹਾਈ ਬੀਪੀ, ਸ਼ੂਗਰ ਅਤੇ ਨੀਂਦ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ ਤੇ ਸਮਾਜ ਸੇਵੀ ਕੰਵਲ ਖਨਾ ਨੇ ਕਿਹਾ ਕਿ ਪਟੇਲ ਪਾਰਕ ਵਿਖੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਉਣਾ ਅਜਿਹੇ ਯੋਗਾ ਕੈਂਪ ਸ਼ਲਾਘਾਯੋਗ ਹਨ।