ਡੀ.ਡੀ.ਐਚ.ਓ. ਡਾ.ਕਪਿਲ ਡੋਗਰਾ ਨੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਕੰਮਕਾਜ ਦਾ ਲਿਆ ਜਾਇਜ਼ਾ

ਡਾਕਟਰ ਸਰਕਾਰੀ ਸਿਹਤ ਕੇਂਦਰ ‘ਚ ਉਪਲਬਧ ਦਵਾਈ ਹੀ ਲਿਖਣ – ਡਾ. ਕਪਿਲ ਡੋਗਰਾ

ਕਪੂਰਥਲਾ 23 ਮਈ-ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਵੱਲੋ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਨੇ ਮੁੱਢਲਾ ਸਿਹਤ ਕੇਂਦਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆ ਸਿਹਤ ਸਹੂਲਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਨੂੰ ਐਸ.ਐਮ.ਓ ਡਾ. ਅਸ਼ਵਨੀ ਕੁਮਾਰ, ਐਮ.ਓ ਡਾ. ਸਰਵਲੀਨ ਕੌਰ ਅਤੇ ਬੀ.ਈ.ਈ ਬਿਕਰਮਜੀਤ ਸਿੰਘ ਵੱਲੋ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਵਾਇਆ ਗਿਆ। ਇਸ ਦੌਰਾਨ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਵੱਲੋਂ ਐਮਰਜੇਂਸੀ ਵਿਭਾਗ, ਲੈਬ, ਫਾਰਮੇਸੀ, ਵਾਰਡ ਅਤੇ ਲੇਬਰ ਰੂਮ ਦਾ ਨਿਰਿਖੱਣ ਕੀਤਾ ਗਿਆ। ਉਨ੍ਹਾਂ ਮਰੀਜ਼ਾਂ ਨੂੰ ਸਿਹਤ ਕੇਂਦਰ ‘ਚ ਉਪਲਬਧ ਦਵਾਇਆਂ ਹੀ ਲਿੱਖਣ ਦੀ ਹਦਾਇਤ ਕੀਤੀ ਅਤੇ ਬਾਹਰਲੀ ਦਵਾਈ ਲਿਖਣ ਤੋਂ ਸਖਤ ਮਨਾਹੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸਟਾਫ ਨੂੰ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਪਹੁਚਾਉਣ ਲਈ ਯੋਗ ਉਪਰਾਲੇ ਕਰਨ ਲਈ ਪ੍ਰੋਤਸਾਹਿਤ ਕੀਤਾ।
ਉਨ੍ਹਾਂ ਫਾਰਮੇਸੀ ਵਿਭਾਗ ਵਿੱਚ ਰੱਖੀ ਦਵਾਇਆਂ ਦੀ ਮਿਆਦ ਚੈਕ ਕੀਤੀ ਅਤੇ ਸਟਾਫ ਨੂੰ ਬਾਓ ਮੈਡੀਕਲ ਵੈਸਟ ਸੰਬੰਧੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦਫਤਰੀ ਰਿਕਾਰਡ ਪੂਰੀ ਤਰ੍ਹਾਂ ਅਪ ਟੂ ਡੇਟ ਰੱਖਣ ਦੀ ਵੀ ਹਦਾਇਤ ਕੀਤੀ। ਇਸ ਦੌਰਾਨ ਨਰਸਿੰਗ ਸਿਸਟਰ, ਸਟਾਫ ਨਰਸ, ਲੈਬ ਟੈਕਨਿਸ਼ਿਯਨ , ਫਾਰਮੇਸੀ ਅਫਸਰ ਆਦਿ ਸਮੂਹ ਸਟਾਫ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate