ਮੌਤ ਦੇ ਭੋਗ ਸਮਾਗਮਾਂ ਤੇ ਨਜਾਇਜ਼ ਖਰਚਾ ਨਾ ਕਰਨ ਦਾ ਮਤਾ ਸਰਵਸੰਮਤੀ ਨਾਲ ਪਿੰਡ ਵਾਸੀਆਂ ਨੇ ਕੀਤਾ ਪਾਸ
ਅਬੋਹਰ। ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਝੋਰੜਖੇੜਾ ਦੀ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਪਿੰਡ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ ਤੇ ਮੀਟਿੰਗ ਵਿੱਚ ਕਿਸੇ ਵੀ ਮੌਤ ਤੇ ਭੋਗ ਸਮਾਗਮਾਂ ਵਿੱਚ ਨਜਾਇਜ਼ ਖਰਚਾ ਨਾ ਕਰਨ ਸਬੰਧੀ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ। ਇਸ ਪਿੰਡ ਦੇ ਇਸ ਫੈਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਸਮਾਜ ਨੂੰ ਸੇਧ ਦੇਣ ਲਈ ਗੁਰਦੁਆਰਾ ਸਾਹਿਬ ਵਿੱਚ ਸਮੂਹ ਪਿੰਡ ਵਾਸੀਆਂ ਨੇ ਬੈਠਕ ਕੀਤੀ। ਬੈਠਕ ਤੋਂ ਬਾਅਦ ਸਰਬ ਸੰਮਤੀ ਨਾਲ ਪਿੰਡ ਦੀ ਭਲਾਈ ਲਈ ਮਤੇ ਪਾਸ ਕੀਤੇ ਗਏ ਸਨ। ਇਸ ਮੌਕੇ ਇਹ ਫੈਸਲਾ ਲਿਆ ਗਿਆ ਕਿ ਜਦੋਂ ਵੀ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਭੋਗ ਤੇ ਨਜਾਇਜ਼ ਖਰਚਾ ਨਹੀਂ ਕੀਤਾ ਜਾਵੇਗਾ। ਸਗੋਂ ਸਿਰਫ ਭੋਗ ਤੋਂ ਬਾਅਦ ਸਾਰੀ ਸੰਗਤ ਨੂੰ ਪੰਗਤ ਚ ਬਿਠਾ ਕੇ ਸਾਦਾ ਦਾਲ ਫੁਲਕਾ ਹੀ ਛਕਾਇਆ ਜਾਵੇਗਾ। ਇਸ ਤੋਂ ਇਲਾਵਾ ਡਿਸਪੋਜਲ ਤੇ ਕੁਰਸੀਆਂ ਦੀ ਵਰਤੋ ਨਹੀਂ ਕੀਤੀ ਜਾਵੇਗੀ। ਤੇ ਨਾ ਹੀ ਕੋਈ ਮਠਿਆਈ ਬਣਾਈ ਜਾਵੇਗੀ। ਪਿੰਡ ਨੂੰ ਹਰਾ ਭਰਾ ਬਣਾਉਣ ਲਈ ਪਿੰਡ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਜਾਣਗੇ। ਇਹਨਾਂ ਫੈਸਲਿਆਂ ਨੂੰ ਪਿੰਡ ਵਾਸੀਆਂ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਅਤੇ ਬਲਵਿੰਦਰ ਸਿੰਘ ਸੰਧੂ ਜਥੇਦਾਰ ਭੁਪਿੰਦਰ ਸਿੰਘ ਭਿੰਦਾ ਮਾਸਟਰ ਬਲਦੇਵ ਸਿੰਘ ਬੂਟਾ ਸਿੰਘ ਸਾਬਕਾ ਸਰਪੰਚ ਜਗਤਾਰ ਸਿੰਘ ਨੱਥਾ ਸਿੰਘ ਹਰਪਿੰਦਰ ਸਿੰਘ ਮਾਸਟਰ ਸ਼ਿਵ ਕੁਮਾਰ ਜਸਵੰਤ ਸਵਾਮੀ ਹਰਪਾਲ ਸਿੰਘ ਵਿਰਕ ਮਨਜੀਤ ਨੰਬਰਦਾਰ ਗੁਰਤੇਜ ਸਿੰਘ ਗੁਰਵਿੰਦਰ ਸਿੰਘ ਕੁਲਜੀਤ ਸਿੰਘ ਮਾਨ ਸਿੰਘ ਜਰਨੈਲ ਸਿੰਘ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।