ਜਹਰੀਲੀ ਸ਼ਰਾਬ ਪੀਣ ਕਾਰਨ ਪੰਜ ਜਣਿਆਂ ਦੀ ਮੌਤ
ਸੰਗਰੂਰ ਦੇ ਨੇੜਲੇ ਪਿੰਡ ਗੁਜਰਾਂ ਵਿੱਚ ਜਹਰੀਲੀ ਸ਼ਰਾਬ ਪੀਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ। ਉਧਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਜਾਂਚ ਕਮੇਟੀ ਬਣਾਈ ਗਈ ਹੈ ਜਿਹੜੀ ਰਿਪੋਰਟ ਦੇਵੇਗੀ। ਕਮੇਟੀ ਦਾ ਚੇਅਰਮੈਨ ਐਸਡੀਐਮ ਨੂੰ ਲਾਇਆ ਗਿਆ ਹੈ। ਜਾਣਕਾਰੀ ਅਨੁਸਾਰ ਗੁਜਰਾਂ ਪਿੰਡ ਦੇ ਕਰੀਬ ਪੰਜ ਛੇ ਜਣਿਆਂ ਨੇ ਰਾਤ ਨੂੰ ਇਕੱਠਿਆਂ ਬੈਠ ਕੇ ਦਾਰੂ ਪੀਤੀ ਸੀ ਤੇ ਦਾਰੂ ਪੀਣ ਤੋਂ ਬਾਅਦ ਸਾਰੇ ਆਪਣੇ ਆਪਣੇ ਘਰ ਚਲੇ ਗਏ। ਸਵੇਰ ਹੋਈ ਤਾਂ ਸਵੇਰੇ ਚਾਰ ਜਣੇ ਉੱਠੇ ਹੀ ਨਾ, ਜਿਸ ਕਾਰਨ ਪਰਿਵਾਰ ਵਾਲਿਆਂ ਨੇ ਤੁਰੰਤ ਇਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਪਰ ਉੱਥੇ ਜਾਣ ਤੱਕ ਇਹਨਾਂ ਦੀ ਮੌਤ ਹੋ ਚੁੱਕੀ ਸੀ। ਇੱਕ ਜਣੇ ਦੀ ਮੌਤ ਬਾਅਦ ਵਿੱਚ ਹੋ ਗਈ। ਉਧਰ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਚ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਮਰਨ ਵਾਲਿਆਂ ਵਿੱਚ ਦੋ ਸਕੇ ਭਰਾ ਸਨ। ਇਸ ਤੋਂ ਇਲਾਵਾ ਦੋ ਨੌਜਵਾਨਾਂ ਦੀ ਉਮਰ ਕਰੀਬ 33 ਤੋਂ 35 ਸਾਲ ਸੀ ਇੱਕ ਦੀ 43 ਸਾਲ ਤੇ ਇੱਕ 50 ਸਾਲ ਦੇ ਵਿਅਕਤੀ ਦੀ ਮੌਤ ਹੋਈ ਹੈ। ਬਾਅਦ ਵਿੱਚ ਜਿਸ ਦੀ ਮੌਤ ਹੋਈ ਉਸ ਦਾ ਨਾਮ ਲਾਡੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਤੌਰ ਤੇ ਵੀ ਕਾਫੀ ਮਾਮਲਾ ਉਲਝਿਆ ਹੋਇਆ ਹੈ। ਉਧਰ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮਾੜੀ ਸ਼ਰਾਬ ਦੇ ਮਾਮਲੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।