ਫ਼ਾਜ਼ਿਲਕਾ ਪੁਲਿਸ ਨੇ ਫੜਿਆ 2 ਲੱਖ ਦਾ ਇਨਾਮੀ ਤੇ 5 ਸਾਲ ਤੋਂ ਭਗੌੜਾ ਅਮਨ ਸਕੌਡਾ

ਵੱਖ-ਵੱਖ ਜਿਲਿਆਂ ਵਿੱਚ ਸਕੋਡੇ ਖਿਲਾਫ ਹਨ 38 ਮੁਕਦਮੇ ਦਰਜ

ਨੌਕਰੀ ਲਵਾਉਣ ਦੇ ਨਾਂ ਤੇ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵੀ ਆਏ ਹਨ ਸਾਹਮਣੇ

ਫ਼ਾਜ਼ਿਲਕਾ 17 ਮਾਰਚ (ਜਗਜੀਤ ਸਿੰਘ ਧਾਲੀਵਾਲ) ਫਾਜ਼ਿਲਕਾ ਦੇ ਐਸਐਸਪੀ ਵਜੋਂ ਵਰਿੰਦਰ ਸਿੰਘ ਬਰਾੜ ਦੇ ਨਿਯੁਕਤ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਫ਼ਾਜ਼ਿਲਕਾ ਪੁਲਿਸ ਨੇ ਕਰੋੜਾਂ ਰੁਪਏ ਦੀਆਂ ਠੱਗੀਆਂ ਵਿੱਚ ਕਥਿਤ ਤੌਰ ਤੇ ਨਾਮਜਦ ਤੇ 2 ਲੱਖ ਦਾ ਇਨਾਮੀ ਭਗੋੜਾ ਅਮਨ ਸਕੌਡਾ ਗਿਰਫ਼ਤਾਰ ਕੀਤਾ ਹੈ। ਅਮਨ ਸਕੌਡਾ ਪਿਛਲੇ ਚਾਰ ਪੰਜ ਸਾਲਾਂ ਤੋਂ ਪੁਲਿਸ ਨੂੰ ਚਕਮੇ ਦੇ ਰਿਹਾ ਸੀ। ਜਾਣਕਾਰੀ ਅਨੁਸਾਰ ਅਮਨ ਸਕੌਡਾ ਪੁੱਤਰ ਭਗਵਾਨ ਦਾਸ ਵਾਸੀ ਚੱਕ ਪੁੰਨਾਂਵਾਲੀ ਥਾਣਾ ਵੈਰੋਕੇ ਜ਼ਿਲ੍ਹਾ ਫ਼ਾਜ਼ਿਲਕਾ ਖਿਲਾਫ ਪੁਲਿਸ ਵੱਲੋਂ ਧਾਰਾ 307,420, 384, 326,365, 465, 467, 471,120 ਬੀ, 66,67 ਆਈਟੀ ਐਕਟ ਤਹਿਤ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ 38 ਮੁਕਦਮੇ ਦਰਜ ਹਨ। ਜੇਕਰ ਇਕੱਲੇ ਜ਼ਿਲਾ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਇੱਥੇ ਉਸ ਖਿਲਾਫ 20 ਫਿਰੋਜ਼ਪੁਰ ਵਿੱਚ 11, ਐਸਏਐਸ ਨਗਰ ਵਿੱਚ 1, ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ 1, ਮੋਗੇ ਚ ਤਿੰਨ ਤੇ ਪਟਿਆਲੇ ਚ ਦੋ ਮੁਕਦਮੇ ਦਰਜ ਹਨ। ਅਮਨ ਸਕੌਡਾ ਪਿਛਲੇ ਚਾਰ ਪੰਜ ਸਾਲਾਂ ਤੋਂ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਸੀ ਤੇ ਉਹ ਵੱਖ-ਵੱਖ ਥਾਵਾਂ ਤੇ ਆਪਣੇ ਟਿਕਾਣੇ ਬਦਲ ਲੈਂਦਾ ਸੀ। ਪਿਛਲੇ ਦਿਨੀ ਇਹ ਵੀ ਮਾਮਲਾ ਸਾਹਮਣੇ ਆਇਆ ਸੀ ਕਿ ਉਸ ਨੇ ਵੱਖ-ਵੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਤੇ ਲਵਾਉਣ,ਅਫਸਰਾਂ ਦੀ ਤੈਨਾਤੀ ਸਮੇਤ ਵੱਖ-ਵੱਖ ਮਾਮਲਿਆਂ ਵਿੱਚ 100 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ। ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵਿੱਚ ਅਕਾਲੀ ਭਾਜਪਾ ਸਰਕਾਰ ਸਮੇਂ ਉਸ ਦੀ ਤੂਤੀ ਬੋਲਦੀ ਹੁੰਦੀ ਸੀ। ਪਰ ਉਸ ਸਮੇਂ ਅਬੋਹਰ ਵਿਖੇ ਤੈਨਾਤ ਐਸਪੀ ਕੁਲਦੀਪ ਚਹਿਲ ਵੱਲੋਂ ਉਸ ਦੇ ਕਾਰਨਾਮਿਆਂ ਨੂੰ ਉਜਾਗਰ ਕੀਤਾ ਗਿਆ ਸੀ ਤੇ ਉਸ ਸਮੇਂ ਹੀ ਅਮਨ ਸਕੋਡੇ ਖਿਲਾਫ ਪਹਿਲਾ ਮੁਕਦਮਾ ਦਰਜ ਹੋਇਆ ਸੀ। ਅਮਨ ਸਕੌਡੇ ਉੱਪਰ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਫ਼ਾਜ਼ਿਲਕਾ ਵਰਿੰਦਰ ਸਿੰਘ ਬਰਾੜ ਵੱਲੋਂ ਜਿਸ ਦਿਨ ਤੋਂ ਚਾਰਜ ਸਾਂਭਿਆ ਗਿਆ ਸੀ ਉਸ ਦਿਨ ਤੋਂ ਹੀ ਵੱਖ-ਵੱਖ ਟੀਮਾਂ ਬਣਾ ਕੇ ਅਮਨ ਸਕੌਡੇ ਦੀ ਭਾਲ ਕੀਤੀ ਜਾ ਰਹੀ ਸੀ। ਅਖੀਰ ਫ਼ਾਜ਼ਿਲਕਾ ਪੁਲਿਸ ਵੱਲੋਂ 2 ਲੱਖ ਰੁਪਏ ਤੇ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲਿਆਂ ਵਿਚ ਚਰਚਿਤ ਅਮਨ ਸਕੌਡੇ ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਾਸੀ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਪੁਲਿਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਜਿੱਥੋਂ ਉਸ ਨੂੰ 20 ਮਾਰਚ ਤੱਕ ਰਿਮਾਂਡ ਤੇ ਭੇਜਿਆ ਗਿਆ ਹੈ। ਅਮਨ ਸਕੋਡੇ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

CATEGORIES
TAGS
Share This

COMMENTS

Wordpress (0)
Disqus (0 )
Translate