ਕਰੋੜਾਂ ਰੁਪਏ ਦੀ ਧੋਖਾਧੜੀ ਕਰਕੇ ਫਰਾਰ ਹੋਇਆ ਮੈਨੇਜਰ ਪੁਲਿਸ ਨੇ ਫੜਿਆ

ਮੁੱਲਾਪੁਰ ਵਿਖੇ ਇੱਕ ਬੈਂਕ ਵਿੱਚ ਕਰੋੜਾਂ ਰੁਪਏ ਦੀ ਧੋਖਾ ਧੜੀ ਕਰਕੇ ਫਰਾਰ ਹੋਏ ਮੈਨੇਜਰ ਨੂੰ 10 ਦਿਨਾਂ ਬਾਅਦ ਪੁਲਿਸ ਵੱਲੋਂ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੈਨੇਜਰ ਗੌਰਵ ਸ਼ਰਮਾ ਐਕਸਿਸ ਬੈਂਕ ਵਿੱਚ ਪਿਛਲੇ ਕਾਫੀ ਸਮੇਂ ਤੋਂ ਸੇਵਾਵਾਂ ਦੇ ਰਿਹਾ ਸੀ ਕਰੀਬ ਛੇ ਮਹੀਨੇ ਤੋਂ ਉਸ ਵੱਲੋਂ ਲੋਕਾਂ ਦੇ ਖਾਤਿਆਂ ਵਿੱਚ ਮੋਬਾਇਲ ਨੰਬਰ ਬਦਲ ਕੇ ਕਰੋੜਾਂ ਰੁਪਏ ਦੇ ਧੋਖਾ ਧੜੀ ਕਰਕੇ ਪੈਸੇ ਆਪਦੇ ਖਾਤਿਆਂ ਵਿੱਚ ਪਾ ਲਏ ਗਏ ਸਨ ਉਸ ਵੱਲੋਂ ਕਰੀਬ 67 ਗਾਕਾਂ ਦੇ ਖਾਤਿਆਂ ਵਿੱਚੋਂ 10 ਤੋਂ 12 ਕਰੋੜ ਰੁਪਏ ਦੀ ਰਾਸ਼ੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਪੰਜ ਖਾਤਿਆਂ ਵਿੱਚ ਪਾ ਲਈ ਸੀ ਜਦੋਂ ਹੁਣ ਬੈਂਕ ਵਿੱਚ ਔਡੀਟ ਆਇਆ ਸੀ ਤਾਂ ਉਸ ਨੂੰ ਘਬਰਾਹਟ ਹੋਈ ਤੇ ਉਹ ਪੰਜਾਬ ਤੋਂ ਫਰਾਰ ਹੋਣ ਲਈ ਨੇਪਾਲ ਦੇ ਬਾਰਡਰ ਤੇ ਪਹੁੰਚਿਆ ਜਿੱਥੇ ਪੁਲਿਸ ਵੱਲੋਂ ਪਹਿਲਾਂ ਹੀ ਕੀਤੇ ਪ੍ਰਬੰਧਾਂ ਰਾਹੀਂ ਉਸ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ ਉਸ ਦਾ ਨੌਕਰ ਨੇਪਾਲ ਭੱਜਣ ਵਿੱਚ ਸਫਲ ਹੋ ਗਿਆ। ਐਸਐਸ ਨਗਰ ਦੀ ਪੁਲਿਸ ਵੱਲੋਂ ਮੈਨੇਜਰ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪੂਰੀ ਪੁੱਛਗਿੱਛ ਕੀਤੀ ਜਾ ਸਕੇ। ਦੱਸਣ ਯੋਗ ਹੈ ਕਿ 10 ਦਿਨ ਪਹਿਲਾਂ ਗੌਰਵ ਸ਼ਰਮਾ 10 ਤੋਂ 12 ਕਰੋੜ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਸੀ।

CATEGORIES
Share This

COMMENTS

Wordpress (0)
Disqus (0 )
Translate