ਪੰਜਾਬ ਵਿੱਚ ਸਰਕਾਰੀ ਅਧਿਆਪਕ ਬਣਨ ਦੇ ਚਾਹਵਾਨਾਂ ਲਈ ਜ਼ਰੂਰੀ ਖ਼ਬਰ, ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ 21 ਫਰਵਰੀ।ਪੰਜਾਬ ਦੇ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ) ਵਲੋਂ ਪੰਜਾਬ ਰਾਜ ਅਧਿਆਪਕ ਯੋਗਤਾ (ਪੀਐਸਟੀਈਟੀ) ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। PSTET ਪ੍ਰੀਖਿਆ 26 ਮਈ 2024 ਨੂੰ ਲਈ ਜਾਵੇਗੀ,ਜਿਸ ਲਈ ਨੋਟੀਫਿਕੇਸ਼ਨ ਵੀ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ pstet2024.org ‘ਤੇ ਮੁਹੱਈਆ ਕਰਵਾਏ ਆਨਲਾਈਨ ਅਰਜ਼ੀ ਫਾਰਮ ਰਾਹੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਅਧਿਆਪਕ ਵਜੋਂ ਸਰਕਾਰੀ ਨੌਕਰੀ ਹਾਸਲ ਕਰਨ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) ਪਾਸ ਕਰਨਾ ਲਾਜ਼ਮੀ ਹੈ।
PSTET 2024 ਯੋਗਤਾ ਅੰਕ ਲੈਣ ਦੀ ਗੱਲ ਕਰੀਏ ਤਾਂ
ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਨ ਲਈ ਜਨਰਲ ਵਰਗ ਲਈ 60 ਫੀਸਦੀ ਅੰਕਾਂ ਦੀ ਲੋੜ ਹੈ। ਭਾਵ ਉਮੀਦਵਾਰਾਂ ਨੂੰ 150 ਵਿੱਚੋਂ ਕੁੱਲ 90 ਅੰਕ ਲੈਣੇ ਪੈਂਦੇ ਹਨ ਜਦੋਂ ਕਿ ਓ.ਬੀ.ਸੀ./ਐਸ.ਸੀ./ਐਸ.ਟੀ. ਸ਼੍ਰੇਣੀ ਦੇ ਉਮੀਦਵਾਰਾਂ ਨੂੰ ਕੁੱਲ 82 ਅੰਕਾਂ ਦੀ ਲੋੜ ਹੁੰਦੀ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨਸ ਵਿੱਚ ਨੌਵੀਂ ਕਲਾਸ ਦੇ ਦਾਖਲੇ ਲਈ 30 ਮਾਰਚ ਨੂੰ ਪ੍ਰੀਖਿਆ ਲਈ ਜਾਵੇਗੀ। ਇਸ ਤੋਂ ਇਲਾਵਾ ਇਹਨਾਂ ਸਕੂਲਾਂ ਵਿੱਚ ਹੀ ਗਿਆਰਵੀਂ ਕਲਾਸ ਦੇ ਦਾਖਲੇ ਲਈ 17 ਮਾਰਚ ਨੂੰ ਪ੍ਰੀਖਿਆ ਲਈ ਜਾਵੇਗੀ।