ਗਰਲਜ਼ ਸਕੂਲ ਨੇ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਵਿੱਚ ਕਈ ਇਨਾਮ ਜਿੱਤੇ
ਅਬੋਹਰ 24 ਨਵੰਬਰ।ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਵਿੱਚ ਕਈ ਇਨਾਮ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਬੱਤਰਾ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਡੀਏਵੀ ਕਾਲਜ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਵਿੱਚ ਕਈ ਇਨਾਮ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਮੈਡਮ ਸੁਪਨੀਤ ਕੌਰ ਦੀ ਅਗਵਾਈ ਹੇਠ ਗਿੱਧਾ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਮੈਡਮ ਹਰਵਿੰਦਰ ਕੌਰ ਦਾ ਵੀ ਸਹਿਯੋਗ ਰਿਹਾ। ਗਿੱਧੇ ਵਿੱਚ ਨਵਨੀਤ ਕੌਰ ਨੂੰ ਸਰਵੋਤਮ ਡਾਂਸਰ ਦਾ ਐਵਾਰਡ ਮਿਲਿਆ।
ਅਧਿਆਪਕ ਅਮਿਤ ਬੱਤਰਾ ਦੀ ਅਗਵਾਈ ਹੇਠ ਵਾਦ-ਵਿਵਾਦ ਮੁਕਾਬਲੇ ਵਿੱਚ ਨੀਲਕਸ਼ੀ ਬੱਤਰਾ ਨੇ ਦੂਜਾ ਇਨਾਮ, ਲੋਕ ਗੀਤ ਗਾਇਨ ਵਿੱਚ ਹਰਨੀਤ ਨੇ ਤੀਜਾ ਅਤੇ ਰੰਗੋਲੀ ਵਿੱਚ ਸਮਾਈਲਪ੍ਰੀਤ ਕੌਰ ਨੇ ਹੌਂਸਲਾ ਅਫਜ਼ਾਈ ਦਾ ਇਨਾਮ ਹਾਸਲ ਕੀਤਾ। ਸਕੂਲ ਦੀ ਕਵੀਸ਼ਰੀ ਟੀਮ ਦੀ ਅਰਸ਼ਪ੍ਰੀਤ ਕੌਰ, ਸ਼ਰਨ ਦੀਪ, ਅੰਮ੍ਰਿਤ ਕੌਰ ਅਤੇ ਸ਼ਿਖਾ, ਭੰਡ ਵਿੱਚ ਜੀਆ ਅਤੇ ਸੁਜਾਤਾ, ਪੁਰਾਤਨ ਪਹਿਰਾਵੇ ਵਿੱਚ ਹਿਨਾ, ਸਕੂਲ ਦੀਆਂ ਵਿਦਿਆਰਥਣਾਂ ਪ੍ਰੇਰਨਾ, ਕੁੰਜਿਕਾ, ਕੁਬੇਰਿਕਾ, ਨੇਹਾ ਸ਼ਰਮਾ ਨੇ ਕਲਾ ਪ੍ਰਦਰਸ਼ਨੀ ਵਿੱਚ ਭਾਗ ਲਿਆ। ਸਕੂਲ ਦੀ ਸੀਨੀਅਰ ਲੈਕਚਰਾਰ ਮੈਡਮ ਸਤਿੰਦਰ ਜੀਤ ਕੌਰ ਅਤੇ ਭੁਪਿੰਦਰ ਸਿੰਘ ਮਾਨ ਦਾ ਸਨਮਾਨ ਕੀਤਾ ਗਿਆ।ਜੇਤੂ ਵਿਦਿਆਰਥਣਾਂ ਨੂੰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘੁਵੀਰ ਸਿੰਘ ਮਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਸੁਖਵੀਰ ਸਿੰਘ ਬੱਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ , ਆਮ ਆਦਮੀ ਪਾਰਟੀ ਦੇ ਆਗੂ ਅਭਿਸ਼ੇਕ ਸਿਡਾਨਾ, ਡੀਏਵੀ ਕਾਲਜ ਦੇ ਪ੍ਰਿੰਸੀਪਲ ਆਰ.ਕੇ ਮਹਾਜਨ, ਕਾਲਜ ਦੇ ਵਾਈਸ ਪ੍ਰਿੰਸੀਪਲ ਗੁਰਰਾਜ ਸਿੰਘ ਚਾਹਲ, ਨੋਡਲ ਅਫਸਰ ਤਰਸੇਮ ਸ਼ਰਮਾ ਅਤੇ ਹੋਰ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਜੇਤੂਆਂ ਦੀ ਇਸ ਸਫ਼ਲਤਾ ‘ਤੇ ਗਾਈਡ ਅਧਿਆਪਕਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।