ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋਂ ਜਿਲ੍ਹਾ ਫਾਜਿਲਕਾ ਦੇ ਵੱਖ-ਵੱਖ ਪਿੰਡਾ ਵਿੱਚ ਨਰਮੇ ਦੀ ਫਸਲ ਸਬੰਧੀ ਦੌਰਾ
ਫਾਜਿਲਕਾ 27 ਅਗਸਤ (ਜਗਜੀਤ ਸਿੰਘ ਧਾਲੀਵਾਲ) ਮਾਨਯੋਗ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਜੀ ਦੇ ਹੁਕਮਾ ਦੀ ਪਾਲਨਾ ਕਰਦਿਆ, ਖੇਤੀਬਾੜੀ ਵਿਭਾਗ ਦੀਆ ਟੀਮਾ ਵੱਲੋ ਨਰਮੇ ਦੀ ਫਸਲ ਦੇ ਸਰਵੇਖਣ ਦੀ ਲੜੀ ਨੂੰ ਅੱਗੇ ਤੋਰਦਿਆ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਜੀ ਅਤੇ ਡਾ. ਅਮਰੀਕ ਸਿੰਘ (ਜਿਲ੍ਹਾ ਸਿਖਲਾਈ ਅਫਸਰ, ਗੁਰਦਾਸਪੁਰ) ਜੀ ਦੀ ਅਗਵਾਈ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਸੁੰਦਰ ਲਾਲ ਜੀ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਵਿਜੈ ਸਿੰਘ ਜੀ ਦੀ ਪ੍ਰਧਾਨਗੀ ਹੇਠ ਜਿਲ੍ਹਾ ਫਾਜਿਲਾਕ ਦੇ ਵੱਖ-ਵੱਖ ਪਿੰਡਾ ਦਾ ਦੋਰਾ ਕਿਤਾ ਗਿਆ।
ਸਰਵੇ ਦੋਰਾਨ ਡਾ. ਗੁਰਮੀਤ ਸਿੰਘ ਚੀਮਾ ਜੀ ਅਤੇ ਡਾ. ਅਮਰੀਕ ਸਿੰਘ ਜੀ ਵੱਲੋ ਕਿਸਾਨ ਵੀਰਾ ਨੂੰ ਅਪੀਲ ਕੀਤੀ ਗਈ ਕਿ ਨਰਮੇ ਦੀ ਫਸਲ ਇਸ ਸਮੇ ਪੂਰੇ ਫੁੱਲ ਫੁਲਾਕੇ ਤੇ ਹੋਣ ਕਾਰਨ ਕਿਸਾਨ ਵੀਰ ਨਰਮੇ ਨੂੰ ਸਮੇ ਸਿਰ ਪਾਣੀ ਦਿੰਦੇ ਰਹਿਣ ਤਾ ਜੋ ਪਾਣੀ ਦੀ ਘਾਟ ਕਾਰਨ ਨਰਮੇ ਦੇ ਝਾੜ ਤੇ ਇਸ ਦਾ ਮਾੜਾ ਅਸਰ ਨਾ ਪੈ ਸਕੇ।
ਡਾ. ਸੁੰਦਰ ਲਾਲ ਜੀ ਅਤੇ ਡਾ. ਵਿਜੈ ਸਿੰਘ ਜੀ ਨੇ ਕਿਹਾ ਕਿ ਨਰਮੇ ਦੀ ਬੀ.ਟੀ. ਦੀ ਫਸਲ ਨੂੰ ਖਾਦ ਦੀ ਲੋੜੀਦੀ ਮਾਤਰਾ ਜਰੂਰ ਦਿੱਤੀ ਜਾਵੇ ਤਾ ਜੋ ਨਰਮੇ ਦਾ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਇਸ ਸਬੰਧੀ ਉਹਨਾ ਵੱਲੋ ਕਿਸਾਨ ਵੀਰਾ ਨੂੰ 4 ਸਪਰੇਆਂ ਹਫਤੇ ਦੇ ਵਕਫੇ ਤੇ ਪੋਟਾਸ਼ੀਅਮ ਨਾਈਟਰੇਟ (13:0:45) 2% ਅਤੇ ਮੈਗਨੀਸ਼ੀਅਮ ਸਲਫੇਟ 1% ਦੀਆ 2 ਸਪਰੇਆਂ 15 ਦਿਨਾਂ ਦੇ ਵਕਫੇ ਤੇ ਜਰੂਰ ਕਰਨ ਦੀ ਅਪੀਲ ਕੀਤੀ।
ਖੇਤੀਬਾੜੀ ਵਿਭਾਗ ਦੀਆ ਟੀਮਾ ਵੱਲੋ ਬਲਾਕ ਅਬੋਹਰ ਦੇ ਪਿੰਡ ਬਜੀਦਪੁਰ ਭੋਮਾ, ਖਾਟਵਾ, ਵਹਾਬਵਾਲਾ, ਚੰਨਣਖੇੜਾ, ਕਿਕਰਖੇੜਾ ਅਤੇ ਬਲਾਕ ਖੂਈਆ ਸਰਵਰ ਦੇ ਪਿੰਡ ਤੂਤਵਾਲਾ, ਪੰਜਕੋਸੀ, ਖੁਈਖੇੜਾ, ਸਾਬੂਆਣਾ, ਬਾਂਡੀਵਾਲਾ, ਧਰਮਪੁਰਾ ਵਿਖੇ ਪਿੰਡ ਪੱਧਰੀ ਕੈਂਪ ਲਗਾਏ ਗਏ ਅਤੇ ਕਿਸਾਨਾ ਦੇ ਖੇਤਾ ਦਾ ਸਰਵੇਖਣ ਵੀ ਕੀਤਾ ਗਿਆ। ਜਿਸ ਦੋਰਾਨ ਉਹਨਾ ਵੱਲੋ ਕਿਸਾਨਾ ਨੂੰ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੀਟ ਪ੍ਰਬੰਧਨ ਬਾਰੇ ਦੱਸਦਿਆ ਕਿਸਾਨਾ ਨੂੰ ਲਗਾਤਾਰ ਆਪਣੇ ਨਰਮੇ ਵਾਲੇ ਖੇਤਾ ਦਾ ਨਿਰੀਖਣ ਕਰਨ ਲਈ ਕਿਹਾ ਗਿਆ। ਉਹਨਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਹਰ ਰੋਜ 100 ਫੁੱਲਾ ਦੀ ਜਾਂਚ ਕਰੋ ਜੇਕਰ 5% ਤੋਂ ਜਿਆਦਾ ਫੁੱਲਾ ਤੇ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਜਾਂ 20 ਹਰੇ ਟੀਡਿਆ ਵਿੱਚੋਂ ਦੋ ਟੀਡੇ ਤੋਂ ਵੱਧ ਟੀਡਿਆ ਵਿੱਚ ਗੁਲਾਬੀ ਸੁੰਡੀ ਮਿਲਦੀ ਹੈ ਤਾਂ ਵਿਭਾਗ ਵੱਲੋ ਸਿ਼ਫਾਰਿਸ਼ ਕੀਤੀਆ ਗਈਆ ਕੀਟਨਾਸ਼ਕ ਦਵਾਈਆ ਜਿਵੇ ਕਿ ਪ੍ਰੋਫੇਨੋਫਾਸ 50 ਈ.ਸੀ. 500 ਮਿਲੀ. ਲੀਟਰ ਜਾਂ ਪ੍ਰੋਕਲੇਮ 5 ਐਸ ਜੀ (ਐਮਾਮੈਕਟਿਨ ਬੋਨਜੋਏਂਟ) 100 ਗ੍ਰਾਮ ਜਾਂ 200 ਮਿਲੀ. ਲੀਟਰ ਇੰਡੋਕਸਾਕਾਰਬ 15 ਐਸ.ਸੀ (ਅਵਾਂਟ) ਜਾਂ 250 ਗ੍ਰਾਮ ਥਾਟਿੳਡੀਕਾਰਬ 75 ਡਬਲਯੂ ਪੀ (ਲਾਰਵਿਨ), ਫੋਸਮਾਇਟ 800 ਮਿਲੀ. ਲੀਟਰ, ਡੇਲਟਾਮੈਥਰਿੰਨ 2.8 ਈ.ਸੀ. 160 ਮਿਲੀ ਲੀਟਰ, ਸਾਇਪਰਮੈਥਰਿੰਨ 25 ਈ.ਸੀ. 80 ਮਿਲੀ ਲੀਟਰ, ਫੈਨਪ੍ਰੋਪੈਥਰਿੰਨ 10 ਈ.ਸੀ. (ਡੇਨੀਟੋਲ) 300 ਮਿਲੀ ਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰੋ ਅਤੇ ਲੋੜ ਪੈਣ ਤੇ 7 ਦਿਨਾ ਬਾਅਦ ਬਦਲ ਕੇ ਛਿੜਕਾਅ ਕਰੋ। ਚਿੱਟੀ ਮੱਖੀ ਦੀ ਰੋਕਥਾਮ ਲਈ ਕਿਸਾਨ ਵੀਰ ਡਾਈਨੋਟਫਿਊਰਨ 20 ਐਸ.ਜੀ. (ਉਸ਼ੀਨ) 60 ਗ੍ਰਾਮ, ਫਲੋਨੀਕਾਮਿੰਡ 50 WG (ਉਲਾਲਾ) 80 ਗ੍ਰਾਮ, ਪਾਇਰੀਪ੍ਰੋਕਸ਼ੀਫੈਨ 10 EC (ਲੈਨੋ) 500 ਮਿਲੀ ਲੀਟਰ ਦਾ ਛਿੜਕਾਅ ਅਦਲ-ਬਦਲ ਕੇ ਕਰਦੇ ਰਹਿਣ ਤਾ ਜੋ ਨਰਮੇ ਦੀ ਫਸਲ ਨੂੰ ਸੁਚੱਜੇ ਪ੍ਰਬੰਧਨਾ ਨਾਲ ਨੇਪਰੇ ਚਾੜਿਆ ਜਾ ਸਕੇ।
ਇਸ ਮੋਕੇ ਕਿਸਾਨ ਵੀਰਾ ਵੱਲੋ ਵੀ ਦੱਸਿਆ ਗਿਆ ਕਿ ਉਹ ਲਗਾਤਾਰ ਆਪਣੇ ਖੇਤਾ ਦੀ ਨਿਗਰਨੀ ਕਰ ਰਹੇ ਹਨ ਅਤੇ ਖੇਤੀਬਾੜੀ ਵਿਭਾਗ ਦੀਆ ਸ਼ਿਫਾਰਸ਼ਾ ਅਨੁਸਾਰ ਕੀੜੇਮਾਰ ਜਹਿਰਾ ਦਾ ਛਿੜਕਾਅ ਕਰ ਰਹੇ ਹਨ।