ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਫਾਜ਼ਿਲਕਾ ਅਤੇ ਨਗਰ ਨਿਗਮ ਅਬੋਹਰ ਦੀ ਮਦਦ ਨਾਲ ਸਰਕਾਰੀ ਗਊਸ਼ਾਲਾ ਨੂੰ 50 ਲੱਖ ਰੁਪਏ ਦਾ ਫੰਡ ਕੀਤਾ ਜਾਰੀ ਗਊਧਨ ਦੇ ਖਾਣ ਪੀਣ ਅਤੇ ਰਹਿਣ-ਸਹਿਣ ਲਈ ਕੀਤੇ ਹੋਏ ਕਾਰਜਾਂ ਦੀ ਵੀ ਕੀਤੀ ਸਮੀਖਿਆ ਡਿਪਟੀ ਕਮਿਸ਼ਨਰ ਨੇ ਪਿੰਡ ਸ਼ਲੇਮ ਸ਼ਾਹ ਦੀ ਸਰਕਾਰੀ ਗਊਸਾਲਾ ਦਾ ਕੀਤਾ ਅਚਨਚੇਤ ਦੌਰਾ
ਫਾਜਿ਼ਲਕਾ 4 ਅਗਸਤ (ਜਗਜੀਤ ਸਿੰਘ ਧਾਲੀਵਾਲ) ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਵੀਰਵਾਰ ਦੇਰ ਸ਼ਾਮ ਫਾਜਿ਼ਲਕਾ ਦੇ ਪਿੰਡ ਸ਼ਲੇਮ ਸ਼ਾਹ ਵਿਚ ਬਣੀ ਸਰਕਾਰੀ ਗਊਸ਼ਾਲਾ ਦਾ ਅਚਾਨਕ ਦੌਰਾ ਕਰਕੇ ਨਗਰ ਕੌਂਸਲ ਫਾਜ਼ਿਲਕਾ ਅਤੇ ਨਗਰ ਨਿਗਮ ਅਬੋਹਰ ਦੀ ਮਦਦ ਨਾਲ ਪਿੰਡ ਸ਼ਲੇਮ ਸ਼ਾਹ ਦੀ ਸਰਕਾਰੀ ਗਊਸ਼ਾਲਾ ਨੂੰ 50 ਲੱਖ ਰੁਪਏ ਦਾ ਫੰਡ ਕੀਤਾ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਗਊਧਨ ਦੇ ਖਾਣ ਪੀਣ ਅਤੇ ਰਹਿਣ-ਸਹਿਣ ਲਈ ਗਊਸ਼ਾਲਾ ਵਿਖੇ ਕੀਤੇ ਹੋਏ ਕਾਰਜਾਂ ਦੀ ਵੀ ਸਮੀਖਿਆ ਕੀਤੀ ਅਤੇ ਕੀਤੇ ਗਏ ਪ੍ਰਬੰਧਾਂ ਨੂੰ ਹੋਰ ਬਿਹਤਰ ਕਰਨ ਲਈ ਅਧਿਕਾਰੀਆਂ ਅਤੇ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ. ਅਮਿਤ ਕੁਮਾਰ ਪੰਚਾਲ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਗਊ਼ਸਾਲਾ ਵਿਖੇ ਗਊਆਂ ਲਈ ਕੀਤੇ ਗਏ ਸਾਰੇ ਪ੍ਰਬੰਧਾਂ ਦਾ ਖੁਦ ਜਾਇਜ਼ਾ ਲਿਆ ਤੇ ਗਊਸ਼ਾਲਾ ਪ੍ਰਬੰਧਕਾਂ ਕੋਲੋਂ ਗਊਸ਼ਾਲਾ ਅੰਦਰ ਰੱਖੇ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਦਿੱਤੀ ਜਾਂਦੀ ਖ਼ੁਰਾਕ ਬਾਰੇ ਜਾਣਕਾਰੀ ਲਈ। ਉਨ੍ਹਾਂ ਨਗਰ ਕੌਂਸਲ ਫਾਜ਼ਿਲਕਾ ਰਾਹੀਂ 25 ਲੱਖ ਅਤੇ ਨਗਰ ਨਿਗਮ ਅਬੋਹਰ ਦੀ ਮਦਦ ਨਾਲ 25 ਲੱਖ ਰੁਪਏ ਦਾ ਫੰਡ ਕਮੇਟੀ ਮੈਂਬਰ ਨੂੰ ਸੌਂਪਦਿਆਂ ਕਿਹਾ ਕਿ ਗਊਸ਼ਾਲਾ ਵਿਖੇ ਗਊਆਂ ਦੀ ਦੇਖਭਾਲ ਦੇ ਹਰ ਤਰ੍ਹਾਂ ਦੇ ਪ੍ਰਬੰਧੀ ਮੁਕੰਮਲ ਕਰ ਲਏ ਜਾਣ।ਉਨ੍ਹਾਂ ਬੀਡੀਓਜ਼ ਤੇ ਨਰੇਗਾ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਕਿ ਆਵਾਰਾ ਗਾਵਾਂ ਅਤੇ ਬਲਦਾਂ ਨੂੰ ਅਲੱਗ-ਅਲੱਗ ਰੱਖਣ ਲਈ 2 ਹੋਰ ਨਵੇਂ ਸੈੱਡ ਬਣਾਏ ਜਾਣ ਅਤੇ ਇਨ੍ਹਾਂ ਸੈੱਡਾਂ ਦੇ ਚਾਰ ਦੁਆਰੀ ਵੀ ਕਰਵਾਈ ਜਾਵੇ ਤਾਂ ਜੋ ਇਹ ਪਸ਼ੂ ਦੂਸਰੇ ਪਸ਼ੂਆਂ ਦਾ ਨੁਕਸਾਨ ਨਾ ਕਰਨ। ਉਨ੍ਹਾਂ ਪਸ਼ੂਆਂ ਲਈ 1 ਤੂੜੀ ਦਾ ਸ਼ੈੱਡ, ਬਿਮਾਰ ਪਸ਼ੂਆਂ ਲਈ 1 ਸੈੱਡ ਬਣਾਉਣ, ਸੂਣ ਵਾਲੀਆਂ ਗਾਵਾਂ ਲਈ ਅਲੱਗ ਤੋਂ ਸੈੱਡ ਅਤੇ ਹਰੇ ਚਾਰੇ ਕੁਤਰਨ ਲਈ 1 ਸੈੱਡ ਬਣਾਉਣ ਲਈ ਵੀ ਕਿਹਾ। ਉਨ੍ਹਾਂ ਗਊਸ਼ਾਲਾ ਦੇ ਨਾਲ ਲੱਗਦੀ ਗਊਸ਼ਾਲਾ ਦੀ ਜ਼ਮੀਨ ਦੀ ਚਾਰਦੀਵਾਰੀ ਕਰਨ ਅਤੇ ਚਾਰਾ ਬੀਜਣ ਦੇ ਆਦੇਸ਼ ਦਿੱਤੇ। ਉਨ੍ਹਾਂ ਗਊਸ਼ਾਲਾ ਵਿੱਚ ਹਰਿਆਲੀ ਅਤੇ ਛਾਂ ਲਈ ਨਰੇਗਾ ਨੂੰ ਪੌਦੇ ਲਗਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਝੋਨੇ ਦੇ ਸ਼ੀਜ਼ਨ ਦੌਰਾਨ ਵੱਧ ਤੋਂ ਵੱਧ ਪਰਾਲੀ ਇਕੱਠੀ ਕਰਕੇ ਗਊਸ਼ਾਲਾ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ ਨੂੰ ਚਲਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਉਸਦੀ ਦੇਖਭਾਲ ਕਰੇਗੀ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਰਹਿਣ ਸਹਿਣ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾਵੇ ਅਤੇ ਪਸ਼ੂਆਂ ਨੂੰ ਪ੍ਰਮਾਣਿਤ ਖ਼ੁਰਾਕ ਹੀ ਦਿੱਤੀ ਜਾਵੇ।ਉਨ੍ਹਾਂ ਗਊਸ਼ਾਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਨੂੰ ਫੌਰਨ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਵੇ, ਤਾਂ ਜੋ ਇਸ ਦਾ ਢੁਕਵਾਂ ਹੱਲ ਕੱਢਿਆ ਜਾ ਸਕੇ। ਉਨ੍ਹਾਂ ਨੇ ਗਊਸ਼ਾਲਾ ਵੱਲੋਂ ਸ਼ਹਿਰ ਵਿਚ ਬੇਸਹਾਰਾ ਗਾਂਵਾਂ ਨੂੰ ਇੱਥੇ ਲਿਆਉਣ ਦੇ ਕਾਰਜ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਹੋਰ ਜਾਨਵਰਾਂ ਨੂੰ ਗਊਸ਼ਾਲਾ ਵਿਚ ਲਿਆਂਦਾ ਤਾਂ ਜੋ ਇਨ੍ਹਾਂ ਕਾਰਨ ਹੋਣ ਵਾਲੇ ਹਾਦਸੇ ਵੀ ਘੱਟ ਸਕਣ ਅਤੇ ਇਹ ਬੇਸਹਾਰਾ ਜਾਨਵਰਾਂ ਨੂੰ ਰਹਿਣ ਲਈ ਸੁਰੱਖਿਤ ਠਹਿਰ ਮਿਲ ਸਕੇ। ਇਸ ਮੌਕੇ ਬੀਡੀਪੀਓ ਫਾਜ਼ਿਲਕਾ ਪਿਆਰ ਸਿੰਘ ਵੀ ਹਾਜ਼ਰ ਸਨ।