ਪਿਛਲੇ 20 ਸਾਲਾਂ ਤੋਂ ਬਦਲੀ ਨੂੰ ਉਡੀਕ ਰਹੇ ਫਾਜ਼ਿਲਕਾ ਤੋਂ ਬਾਹਰ ਪੜਾਉਂਦੇ ਹਿੰਦੀ ਅਧਿਆਪਕ


ਸਭ ਤੋਂ ਵੱਧ ਸੀਨੀਆਰਤਾ ਅਤੇ ਸਭ ਤੋਂ ਵੱਧ ਠਇਰ ਦੇ ਬਾਵਜੂਦ ਨਹੀਂ ਹੋਈ ਬਦਲੀ

ਫਾਜ਼ਿਲਕਾ ਤੋਂ ਬਾਹਰੀ ਜਿਲ੍ਹਿਆ ਵਿਚ ਪੜਾਉਂਦੇ ਹਿੰਦੀ ਅਧਿਆਪਕ ਜੋ ਬਦਲੀ ਲਈ ਪਿਛਲੇ 15 ਤੋਂ 20 ਸਾਲਾਂ ਤੋਂ ਇੰਤਜਾਰ ਕਰ ਰਹੇ ਹਨ ਨੇ ਸਥਾਨਕ ਪਾਰਕ ਵਿੱਖੇ ਮੀਟਿੰਗ ਕੀਤੀ ਗਈ। ਅਤੇ ਇਹਨਾਂ ਵਿੱਚ ਕੁਝ ਅਧਿਆਪਕ ਅਜਿਹੇ ਹਨ ਜਿਹਨਾਂ ਨੂੰ ਇਕ ਵਾਰ ਵੀ ਬਦਲੀ ਦਾ ਮੌਕਾ ਨਹੀਂ ਮਿਲਿਆ।
ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਨੇ ਦੱਸਿਆ ਕਿ ਇਹ ਅਧਿਆਪਕ ਉਹ ਹਨ ਜਿਹਨਾਂ ਕੋਲ ਅਕਾਲੀ ਕਾਂਗਰਸ ਸਰਕਾਰ ਵੇਲੇ ਸਿਫਾਰਸ਼ ਨਹੀਂ ਸੀ,ਅਤੇ ਹੁਣ ਜਦੋਂ ਆਨਲਾਈਨ ਪੋਰਟਲ ਰਾਹੀਂ ਬਦਲੀਆਂ ਹੁੰਦੀਆਂ ਹਨ ਤਾਂ ਇਹਨਾਂ ਦੀ ਲੰਬੀ ਠਇਰ ਅਤੇ ਸੀਨੀਆਰਤਾ ਦੇ ਅੰਕ ਨਾਂ ਦੇ ਬਰਾਬਰ ਹੋਣ ਕਰਕੇ ਉਹਨਾਂ ਦੀ ਬਦਲੀ ਨਹੀਂ ਹੋ ਪਾ ਰਹੀ ਹੈ।
ਪੀੜਿਤ ਅਧਿਆਪਕ ਰਾਮ ਚੰਦਰ ਨੇ ਦੱਸਿਆ ਕਿ ਉਸ ਦੀ 23 ਸਾਲ ਦੀ ਸਰਵਿਸ ਵਿਚੋਂ ਪਿਛਲੇ 17 ਸਾਲ ਤੋਂ ਇਕੋ ਸਟੇਸਨ ਤੇ ਨੌਕਰੀ ਕਰ ਰਿਹਾ ਹੈ ਜੋ ਉਸ ਦੇ ਘਰ ਤੋਂ ਸਵਾ ਸੋ ਕਿਲੋਮੀਟਰ ਦੂਰ ਹੈ।
ਅਧਿਆਪਕ ਮਹਿੰਦਰ ਰਾਮ ਦੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਬਦਲੀ ਲਈ ਸਰਕਾਰ ਲੰਬੀ ਠਇਰ ਅਤੇ ਵੱਧ ਸੀਨੀਆਰਤਾ ਵਾਲੇ ਅਧਿਯਪਕਾਂ ਨੂੰ ਵਿਸ਼ੇਸ਼ ਮੌਕੇ ਦੇ ਕੇ ਉਹਨਾਂ ਦੀ ਬਦਲੀ ਘਰ ਦੇ ਨੇੜੇ ਕਰੇ। 10 ਸਾਲਾਂ ਤੋਂ ਵੱਧ ਬਾਹਰੀ ਜਿਲ੍ਹੇ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਬਦਲੀ ਦੌਰਾਨ ਵਿਸ਼ੇਸ ਛੋਟ ਦਿਤੀ ਜਾਵੇ ਅਤੇ ਪਹਿਲ ਦੇ ਅਧਾਰ ਤੇ ਬਦਲੀ ਕੀਤੀ ਜਾਵੇ।
ਔਰਤਾਂ ਨੂੰ ਦਿੱਤੇ ਜਾਣ ਵਾਲੇ 20 ਅੰਕਾ ਦੇ ਅਧਾਰ ਤੇ ਲੰਬੀ ਠਇਰ ਵਾਲੇ ਅਧਿਆਪਕਾਂ ਨੂੰ ਬਰਾਬਰ ਦੇ ਅੰਕ ਦਿਤੇ ਜਾਣ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਨੀਲ ਨਰੂਲਾ,ਪਵਨ ਕੁਮਾਰ, ਵਿਜੈ ਕੁਮਾਰ,ਪਵਨ ਧਰਮਪੁਰਾ,ਸੁਰਿੰਦਰ ਕੁਮਾਰ,ਮਦਨ ਲਾਲ,ਵਿਕਰਮ ਜੀਤ, ਧੀਰਜ ਖਿੱਚੀ,ਕ੍ਰਿਸ਼ਨ ਕੁਮਾਰ ਆਦਿ ਹਾਜਰ ਸਨ

CATEGORIES
TAGS
Share This

COMMENTS

Wordpress (0)
Disqus (0 )
Translate