ਅਬੋਹਰ ਵਿੱਚ ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ
ਫਾਜਿਲਕਾ/ਅਬੋਹਰ 13 ਜੂਨ
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ, ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਅੱਜ ਅਬੋਹਰ ਵਿੱਚ ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਸ ਵਿੱਚ ਅਬੋਹਰ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਚਾਇਲਡ ਲੇਬਰ ਐਕਟ ਸਬੰਧੀ ਜਾਗਰੂਕ ਕੀਤਾ ਗਿਆ। ਅਬੋਹਰ ਸ਼ਹਿਰ ਦੀਆਂ ਮੋਬਾਇਲ ਦੀਆਂ ਦੁਕਾਨਾਂ ਹਲਵਾਈ ਦੀਆਂ ਦੁਕਾਨਾਂ, ਕੱਪੜੇ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਇੱਕ ਦੁਕਾਨ ਤੋਂ ਬਾਲ ਕੀਰਤੀ ਪਾਇਆ ਗਿਆ ਅਤੇ ਉਸ ਦੁਕਾਨਦਾਰ ਦਾ ਚਲਾਨ ਕੀਤਾ ਗਿਆ। ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਟਾਸਕ ਫੋਰਸ ਕਮੇਟੀ ਵੱਲੋਂ ਅਪੀਲ ਕੀਤੀ ਗਈ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ।
ਚੈਕਿੰਗ ਕਰਨ ਮੌਕੇ ਰਾਜਬੀਰ ਸਿੰਘ ਲੇਬਰ ਇੰਸਪੈਕਟਰ ਫਾਜ਼ਿਲਕਾ, ਡਾ. ਸੰਦੀਪ ਨੁੰਮਾਇਂਦਾ ਸਿਹਤ ਵਿਭਾਗ, ਰਣਵੀਰ ਕੌਰ ਬਾਲ ਸੁਰੱਖਿਆ ਅਫ਼ਸਰ, ਰੁਪਿੰਦਰ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ, ਰਾਜੇਸ਼ ਨੁੰਮਾਇਂਦਾ ਸਿੱਖਿਆ ਅਫ਼ਸਰ, ਕ੍ਰਿਸ਼ਨ ਲਾਲ ਪੁਲਿਸ ਵਿਭਾਗ, ਨੀਰਜ ਕੁਮਾਰ ਨੁੰਮਾਇਂਦਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ, ਲਖਵਿੰਦਰ ਕੌਰ ਨੁੰਮਾਇਂਦਾ ਚਾਇਲਡ ਲਾਇਨ ਫਾਜ਼ਿਲਕਾ ਹਾਜ਼ਰ ਸਨ