ਐਨਡੀਪੀਐੱਸ ਐਕਟ ਦੇ ਤਹਿਤ 29 ਮੁਕੱਦਮਿਆਂ ਵਿੱਚ ਬਰਾਮਦ ਨਸ਼ੇ ਕੀਤੇ ਗਏ ਨਸ਼ਟ

 

ਫਾਜ਼ਿਲਕਾ 29 ਮਈ

         ਮਾਨਯੋਗ ਡੀ.ਜੀ.ਪੀ ਪੰਜਾਬ, ਚੰਡੀਗੜ੍ਹ ਅਤੇ ਡਾਇਰੈਕਟਰ ਬਿਊਰੋ ਆਫ ਇੰਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਵਲੋਂ ਫਾਜਿਲਕਾ ਦੀ ਜ਼ਿਲ੍ਹਾ ਲੈਵਲ ਡਰੱਗ ਡਿਸਪੋਜਲ ਕਮੇਟੀ ਨੂੰ ਨਾਲ ਲੈ ਕੇ  ਐਨਡੀਪੀਐੱਸ ਐਕਟ ਦੇ ਤਹਿਤ 29 ਮੁਕੱਦਮਿਆਂ

ਵਿੱਚ ਬਰਾਮਦ ਨਸ਼ੇ ਇੰਨਸੀਨੇਰੇਟਰ ਸੁਖਬੀਰ ਐਗਰੋ ਲਿਮਟਿਡ ਪਲਾਂਟ, ਨੇੜੇ ਪਿੰਡ ਚੰਨੂੰ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਸ਼ਟ ਕਰਵਾਏ ਗਏ 

 ਦੱਸਣਜੋਗ ਹੈ ਕਿ 29 ਮੁਕੱਦਮੇ ਜਿਨ੍ਹਾ ਵਿੱਚੋ ਹੈਰੋਇਨ ਦੇ 10 ਮੁਕੱਦਮੇ ਤੇ ਕੁੱਲ ਵਜਨ 4.427 ਕਿਲੋਗ੍ਰਾਮ, ਸਮੈਕ ਦੇ 02 ਮੁਕੱਦਮੇ ਤੇ ਕੁੱਲ ਵਜਨ 0.013 ਕਿਲੋਗ੍ਰਾਮ, ਪੋਸਤ ਦੇ 12 ਮੁਕੱਦਮੇ ਤੇ ਕੁੱਲ ਵਜਨ 569.650 ਕਿਲੋਗ੍ਰਾਮ,ਗਾਂਜਾ ਦਾ 01 ਮੁਕੱਦਮਾ ਤੇ ਵਜਨ 1.100 ਕਿੱਲੋਗ੍ਰਾਮ, ਨਸ਼ੀਲੀਆ ਗੋਲੀਆਂ ਦੇ 04 ਮੁਕੱਦਮੇ ਤੇ ਕੁੱਲ 948 ਨਸ਼ੀਲੀਆ ਗੋਲੀਆ ਦੇ ਨਸ਼ੇ ਨਸ਼ਟ ਕੀਤੇ ਗਏ ਹਨੁਮਾਨ । ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਗੁਰਮੀਤ ਸਿੰਘ ਪੀ.ਪੀ.ਐੱਸ ਕਪਤਾਨ ਪੁਲਿਸ (ਪੀ.ਬੀ.ਆਈ)-ਕਮ-ਕਪਤਾਨ ਪੁਲਿਸ (ਇੰਨਵੈ.) ਫਾਜ਼ਿਲਕਾ ਅਤੇ ਸ਼੍ਰੀ ਸੁਖਵਿੰਦਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ (ਇੰਨਵੈ.) ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus (0 )
Translate