ਜਿਲ੍ਹਾ ਪੱਧਰੀ ਡਾ. ਏੇ.ਪੀ.ਜੇ ਅਬਦੁਲ ਕਲਾਮ ਕੁਇਜ਼ ਅਤੇ ਟਾਈਪਿੰਗ ਮੁਕਾਬਲੇ ਕਰਵਾਏ


ਹੁਸ਼ਿਆਰਪੁਰ, 20 ਦਸੰਬਰ:
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ. ਹਰਭਗਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ(ਸੈ. ਸਿੱ.) ਹੁਸ਼ਿਆਰਪੁਰ ਦੀ ਯੋਗ ਅਗਵਾਈ ਅਤੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਦੀ ਦੇਖ ਰੇਖ ਹੇਠ ਕੰਪਿਊਟਰ ਸਾਇੰਸ ਵਿਸ਼ੇ ਦਾ ਜਿਲ੍ਹਾ ਪੱਧਰੀ ਡਾ. ਏੇ.ਪੀ.ਜੇ ਅਬਦੁਲ ਕਲਾਮ ਕੁਇਜ਼ ਅਤੇ ਟਾਈਪਿੰਗ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ (ਹੁਸ਼ਿਆਰਪੁਰ) ਵਿਖੇ ਕਰਵਾਇਆ ਗਿਆ। ਇਸ ਮੌਕੇ ਸ. ਹਰਭਗਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ(ਸੈ. ਸਿੱ.) ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਤਕਨੀਕੀ ਸਿੱਖਿਆ ਵਿੱਚ ਨਿਪੁੰਨ ਕਰਨ ਲਈ ਸ਼ੁਰੂ ਕੀਤੇ ਕੁਇਜ਼ ਤੇ ਟਾਈਪਿੰਗ ਮੁਕਾਬਲੇ ਕਰਵਾਉਣਾ ਇਕ ਬਹੁਤ ਸ਼ਲਾਗਾਯੋਗ ਕਦਮ ਹੈ ਜਿਸ ਨਾਲ ਤਕਨੀਕੀ ਗਿਆਨ ਹਾਸਿਲ ਕਰਕੇ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਦੇ ਹਨ।   ਕੁਇਜ਼ ਮੁਕਾਬਲੇ ਦੇ ਇੰਚਾਰਜ਼  ਇੰਦਰਪਾਲ ਸਿੰਘ ਡੀ. ਐਮ. ਕੰਪਿਊਟਰ ਸਾਇੰਸ ਨੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਵਿੱਚ ਜਿਲੇ ਦੇ 21 ਬਲਾਕਾਂ ਵਿੱਚੋਂ 9ਵੀ ਅਤੇ 10ਵੀ ਜਮਾਤ ਦੇ ਬਲਾਕ ਵਿੱਚੋਂ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੇ 84 ਵਿਦਿਆਰਥੀਆਂ ਨੇ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇਨਾਮ ਤਕਸੀਮ ਕੀਤੇ ਗਏ। ਮੁਕਾਬਲੇ ਵਿੱਚ ਇਸ ਮੌਕੇ 9ਵੀਂ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਗੁਰਲੀਨ ਕੌਰ ਸ.ਹ.ਸ ਚੱਕ ਲਾਦੀਆਂ, ਦੂਜਾ ਸਥਾਨ ਹਰਲੀਨ ਸ.ਸ.ਸ.ਸ ਬੱਸੀ ਜਲਾਲ ਅਤੇ ਤੀਸਰਾ ਸਥਾਨ ਅਨਾਮਿਕਾ ਦੇਵੀ ਸ.ਸ.ਸ.ਸ ਹਰਸੇ ਕਲੋਤਾ ਨੇ ਹਾਸਿਲ ਕੀਤਾ ਜਦਕਿ 10 ਵੀ ਜਮਾਤ ਵਿਚੋਂ ਪਹਿਲਾ ਸਥਾਨ ਹਰਪ੍ਰੀਤ ਕੌਰ ਸ.ਹ.ਸ ਚੱਗਰਾਂ, ਦੂਜਾ ਸਥਾਨ ਕਰਨਵੀਰ ਸ.ਹ.ਸ ਲਲਵਾਨ ਅਤੇ ਤੀਸਰਾ ਸਥਾਨ ਮਨਪ੍ਰੀਤ ਕੌਰ ਸ.ਸ.ਸ.ਸ ਦਤਾਰਪੁਰ ਨੇ ਹਾਸਲ ਕੀਤਾ। ਇਸ ਮੌਕੇ  ਰਾਜਨ ਅਰੋੜਾ ਪ੍ਰਿੰਸੀਪਲ ਸ.ਸ.ਸ.ਸ ਸ਼ੇਰਗੜ, ਅਮਰੀਕ ਸਿੰਘ ਵੋਕੇਸ਼ਨਲ ਕੋਆਰਡੀਨੇਟਰ, ਬੀ.ਐਮ ਕੰਪਿਊਟਰ ਸਾਇੰਸ ਮਨਜੀਤ ਕੁਮਾਰ, ਹਰਦੀਪ ਸਿੰਘ, ਵਿਜੇ ਕੁਮਾਰ ਸਾਹਰੀ, ਨਰੇਸ਼ ਕੁਮਾਰ , ਨਰਿੰਦਰ ਕੁਮਾਰ ਅਤੇ ਕੰਪਿਊਟਰ ਫੈਕਲਟੀ ਜਸਪਾਲ ਸਿੰਘ, ਨਰਿੰਦਰ ਸਿੰਘ ਪੁਨੀਤ ਬਜਾਜ, ਸੁਦਰਸ਼ਨ, ਅਨਿਲ ਐਰੀ, ਮਨੋਜ ਕੁਮਾਰ ਰਾਣਾ, ਪੂਜਾ ਸ਼ਰਮਾ, ਅਨੀਤਾ ਰਾਣੀ, ਅਮਰਦੀਪ ਸਿੰਘ ਬਰਾੜ, ਸਰਬਜੀਤ ਸਿੰਘ ਅਤੇ ਸਾਰੇ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate