ਆਤਮਾ ਸਕੀਮ ਅਧੀਨ ਪਿੰਡ ਅਲਿਆਣਾ ਦੇ 70 ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਕਰਵਾਈ ਗਈ ਟ੍ਰੇਨਿੰਗ
ਫਾਜ਼ਿਲਕਾ 16 ਦਸੰਬਰ
ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਪਿੰਡ ਅਲਿਆਣਾ ਵਿਖੇ ਸ੍ਰ. ਕਰਨੈਲ ਸਿੰਘ ਦੇ ਫਾਰਮ ਤੇ ਲਗਭਗ 70 ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ।
ਬਲਾਕ ਟੈਕਨਾਲੋਜੀ ਮੈਨੇਜਰ ਰਾਜਦਵਿੰਦਰ ਸਿੰਘ ਨੇ ਢੀਂਗਰੀ ਖੁੰਬ ਦੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਢੀਂਗਰੀ ਖੁੰਬ ਇੱਕ ਲਾਹੇਵੰਦ ਕਿੱਤਾ ਹੈ। ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਢੀਂਗਰੀ ਖੁੰਬ ਦਾ ਕਿੱਤਾ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਇਸ ਮੌਕੇ ਕਿਸਾਨਾਂ ਵੱਲੋਂ ਘਰੇਲੂ ਪੱਧਰ ਉੱਪਰ ਢੀਂਗਰੀ ਖੁੰਭ ਦੇ ਉਤਪਾਦਨ ਲਈ ਬੀਜ ਵੀ ਬੁੱਕ ਕਰਵਾਇਆ ਗਿਆ।
CATEGORIES ਮਾਲਵਾ