ਪੰਚਾਇਤੀ ਰਾਜ ਇਕਾਈਆਂ ਬਾਰੇ ਵਿਧਾਨ ਸਭਾ ਕਮੇਟੀ ਨੇ ਡੇਰਾਬੱਸੀ ਦਾ ਦੌਰਾ ਕੀਤਾ,ਵੱਖ ਵੱਖ ਕੰਮਾਂ ਦਾ ਜਾਇਜਾ ਲਿਆ
ਜ਼ਮੀਨੀ ਪੱਧਰ ਤੇ ਹੋਏ ਕੰਮਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ
ਡੇਰਾਬੱਸੀ (ਐਸ.ਏ.ਐਸ. ਨਗਰ), 18 ਸਤੰਬਰ
ਪੰਚਾਇਤੀ ਰਾਜ ਸੰਸਥਾਵਾਂ ਬਾਰੇ ਵਿਧਾਨ ਸਭਾ ਕਮੇਟੀ ਨੇ ਚੇਅਰਮੈਨ (ਸਭਾਪਤੀ) ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਅੱਜ ਡੇਰਾਬੱਸੀ ਹਲਕੇ ਦਾ ਦੌਰਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਜੋ ਕਿ ਕਮੇਟੀ ਦੇ ਮੈਂਬਰ ਵਜੋਂ ਵੀ ਸ਼ਾਮਲ ਸਨ, ਨੇ ਦੱਸਿਆ ਕਿ ਅੱਜ ਆਏ ਕਮੇਟੀ ਮੈਂਬਰਾਂ ਵਿੱਚ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸ. ਅਮੋਲਕ ਸਿੰਘ, ਏ.ਡੀ.ਸੀ. ਸ. ਜਸਵਿੰਦਰ ਸਿੰਘ ਰਮਦਾਸ, ਸ੍ਰੀ ਨਰੇਸ਼ ਕਟਾਰੀਆ ਅਤੇ ਸ. ਰੁਪਿੰਦਰ ਸਿੰਘ ਹੈਪੀ ਨੇ ਡੇਰਾਬੱਸੀ ਹਲਕੇ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲਿਆ।
ਇਸ ਉਪਰੰਤ ਕਮੇਟੀ ਨੇ ਪਿੰਡ ਬਰੋਲੀ, ਅਮਲਾਲਾ ਅਤੇ ਸਰਸੀਣੀ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।
ਕਮੇਟੀ ਦੇ ਸਭਾਪਤੀ (ਚੇਅਰਮੈਨ) ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਡੇਰਾਬੱਸੀ ਦੇ ਮੀਟਿੰਗ ਹਾਲ ਵਿਖੇ ਹੋਈ ਮੀਟਿੰਗ ਦੌਰਾਨ ਕਮੇਟੀ ਨੇ ਵੱਖ ਵੱਖ ਰਿਪੋਰਟਾਂ ਦੀ ਸਮੀਖਿਆ ਕੀਤੀ ਅਤੇ ਮਨਰੇਗਾ, ਕੇਂਦਰ ਅਤੇ ਸੂਬਾਈ ਗ੍ਰਾਂਟਾਂ, ਐਮ.ਪੀ.ਐਲ.ਏ.ਡੀ. ਗ੍ਰਾਂਟ, ਧਰਮਸ਼ਾਲਾਵਾਂ, ਧੁੱਸੀ ਬੰਧ ਅਤੇ ਰਿਟੇਨਿੰਗ ਵਾਲ, ਕਮਿਊਨਿਟੀ ਸੈਂਟਰ ਅਤੇ ਪੰਚਾਇਤ ਘਰ, ਵਾਤਾਵਰਣ ਸੁਰੱਖਿਆ ਅਤੇ ਪੌਦੇ ਲਗਾਉਣ, ਗਲੀਆਂ, ਨਾਲੀਆਂ ਅਤੇ ਪੁਲੀਆਂ, ਛੱਪੜ, ਸ਼ਾਮਲਾਤ ਜ਼ਮੀਨਾਂ, ਪੰਚਾਇਤੀ ਸੰਸਥਾਵਾਂ ਦੇ ਆਮਦਨ ਸਰੋਤ, ਭਾਰਤ ਮਾਲਾ ਰੋਡ ਪ੍ਰੋਜੈਕਟ, ਆਟਾ ਦਲ ਯੋਜਨਾ, ਖੇਡ ਮੈਦਾਨ, ਆਂਗਣਵਾੜੀਆਂ, ਸਿਹਤ ਸਹੂਲਤਾਂ, ਲਾਇਬ੍ਰੇਰੀਆਂ, ਠੋਸ ਰਹਿੰਦ-ਖੂੰਹਦ, ਤਰਲ ਰਹਿੰਦ-ਖੂੰਹਦ ਅਤੇ ਮੀਂਹ ਦੇ ਪਾਣੀ ਦੀ ਸੰਭਾਲ, ਸ਼ਹਿਰੀਕਰਨ, ਡਰੇਨੇਜ, ਪੀਣ ਵਾਲੇ ਪਾਣੀ, ਫੈਕਟਰੀਆਂ ਵਿਖੇ ਟਰੀਟਮੈਂਟ ਪਲਾਂਟ, ਅਵਾਰਾ ਪਸ਼ੂਆਂ ਅਤੇ 15ਵੇਂ ਵਿੱਤ ਕਮਿਸ਼ਨ ਨਾਲ ਸਬੰਧਤ ਪ੍ਰਸ਼ਨਾਵਲੀ ਦੇ ਆਧਾਰ ’ਤੇ ਮੁੱਢਲੀ ਜਾਣਕਾਰੀ ਲਈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸਥਾਰਤ ਰਿਪੋਰਟ ਅਗਲੀ ਕਾਰਵਾਈ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪੀ ਜਾਵੇਗੀ।
ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆ ਸਬੰਧੀ ਕਮੇਟੀ ਦੀ ਡੇਰਾਬੱਸੀ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਮੌਕੇ ਤੇ ਨਿਰੀਖਣ ਕਰਨ ਲਈ ਬੀਡੀਪੀਓ ਦਫ਼ਤਰ ਰੱਖੀ ਗਈ ਮੀਟਿੰਗ ਵਿੱਚ ਚੇਅਰਮੈਨ ਸਾਹਿਬ ਤੇ ਬਾਕੀ ਹੋਰ ਐਮ.ਐਲ.ਏ ਸਹਿਬਾਨ ਨਾਲ਼ ਮਿਲਕੇ ਅਧਿਕਾਰੀਆਂ ਨਾਲ਼ ਵਿਚਾਰ ਵਟਾਂਦਰਾ ਕੀਤਾ