ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਦਾ ਫਾਜ਼ਿਲਕਾ ਤੋਂ ਆਗਾਜ


ਆਮ ਆਦਮੀ ਦੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਚਿੰਤਤ, ਸਾਫ—ਸਫਾਈ ਹਰ ਇਕ ਲਈ ਜ਼ਰੂਰੀ— ਨਰਿੰਦਰਪਾਲ ਸਿੰਘ ਸਵਨਾ
ਸ਼ਹਿਰ ਨੂੰ ਸਾਫ—ਸੁਥਰਾ ਰੱਖਣਾ ਸਾਡਾ ਸਭ ਦਾ ਨੈਤਿਕ ਤੇ ਮੁੱਢਲਾ ਫਰਜ—ਡਿਪਟੀ ਕਮਿਸ਼ਨਰ
ਫਾਜ਼ਿਲਕਾ, 15 ਦਸੰਬਰ
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਨੇ ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਦੇ ਪ੍ਰਤਾਪ ਬਾਗ ਤੋਂ ਕੀਤੀ। ਇਸ ਦੀ ਸ਼ੁਰੂਆਤ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐਸ. ਵੱਲੋਂ ਸਾਂਝੇ ਤੌਰ *ਤੇ ਕੀਤੀ ਗਈ।
ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐਸ ਵੱਲੋਂ ਹਾਜਰੀਨ ਨੂੰ ਸਾਫ—ਸਫਾਈ ਰੱਖਣ ਪ੍ਰਤੀ ਸਹੁੰ ਵੀ ਚੁਕਾਈ ਗਈ।ਇਸ ਦੌਰਾਨ ਸਾਫ—ਸਫਾਈ ਦੀ ਡਿਉਟੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗਿੱਲੇ ਕੁੜੇ ਤੋਂ ਬਣੀ ਖਾਦ ਦੀ ਵੰਡ ਵੀ ਕੀਤੀ ਗਈ।ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਨੂੰ ਵੇਖਦਿਆਂ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਪਸ਼ੂਆਂ ਦੇ ਗਲਾਂ ਵਿਚ ਪਾਉਣ ਵਾਲੀਆਂ ਬੈਲਟਾਂ ਪਾਉਣ ਦੀ ਸ਼ੁਰੂਆਤ ਵੀ ਕੀਤੀ ਗਈ ਜਿਸ ਨਾਲ ਰਾਤ ਨੂੰ ਧੁੰਦ ਸਮੇਂ ਦੂਰੋਂ ਪਸ਼ੂ ਦਿਖਾਈ ਦੇਵੇ ਤਾਂ ਜ਼ੋ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਨਿਰੰਤਰ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਨਵਾਂ ਸਾਲ ਸਵੱਛਤਾ ਦੇ ਨਾਲ ਥੀਮ ਤਹਿਤ ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਵਹੀਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਵਿਧਾਇਕ ਫਾਜ਼ਿਲਕਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਖੁਦ ਝਾੜੂ ਪਕੜਦਿਆਂ ਸੜਕ ਦੀ ਸਾਫ—ਸਫਾਈ ਕੀਤੀ।
ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਫ—ਸਫਾਈ ਸਾਡੇ ਸਭਨਾ ਲਈ ਬਹੁਤ ਜ਼ਰੂਰੀ ਹੈ, ਇਸ ਲਈ ਸਾਨੂੰ ਆਪਣਾ ਆਲਾ—ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਬਹੁਤ ਚਿੰਤਤ ਹੈ।ਉਨ੍ਹਾਂ ਕਿਹਾ ਕਿ ਸਾਫ—ਸੁਥਰਾ ਮਾਹੌਲ ਰਖਾਂਗੇ ਤਾਂ ਬਿਮਾਰੀਆਂ ਮੁਕਤ ਵਾਤਾਵਰਣ ਦੀ ਸਿਰਜਣਾ ਹੋਵੇਗੀ ਜਿਸ ਨਾਲ ਅਸੀ ਤੰਦਰੁਸਤ ਰਹਾਂਗੇ ਤੇ ਤਨਦੇਹੀ ਨਾਲ ਆਪਣੀ ਸੇਵਾਵਾਂ ਪ੍ਰਦਾਨ ਕਰ ਸਕਾਂਗੇ।
ਵਿਧਾਇਕ ਫਾਜ਼ਿਲਕਾ ਨੇ ਕਿਹਾ ਕਿ ਇਸ ਪੰਦਰਵਾੜੇ ਦੀ ਸ਼ੁਰੂਆਤ ਕਰਨ ਦਾ ਮੰਤਵ ਸਾਰਿਆਂ ਨੂੰ ਸਫਾਈ ਪ੍ਰਤੀ ਪ੍ਰੇਰਿਤ ਕਰਨਾ ਹੈ ਤਾਂ ਜ਼ੋ ਹਰੇਕ ਵਿਅਕਤੀ ਆਪਣੀ ਜਿਮੇਵਾਰੀ ਸਮਝਦੇ ਹੋਏ ਸ਼ਹਿਰ ਦੀ ਦਿਖ ਨੂੰ ਹੋਰ ਸੁਧਾਰਨ ਵਿਚ ਆਪਣਾ ਯੋਗਦਾਨ ਪਾਏ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਲੇ—ਦੁਆਲੇ, ਆਪਣੇ ਘਰ ਦੇ ਅੱਗੇ ਸਾਫ—ਸਫਾਈ ਰਖਾਂਗੇ ਤਾਂ ਸ਼ਹਿਰ ਆਪਣੇ ਆਪ ਸਾਫ ਹੋ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ—ਸੁਥਰਾ ਰੱਖਣਾ ਸਾਡਾ ਸਭ ਦੀ ਡਿਉਟੀ ਬਣਦੀ ਹੈ।ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਸਾਫ—ਸੁਥਰਾ ਤੇ ਬਿਮਾਰੀਆਂ ਮੁਕਤ ਵਾਤਾਵਰਣ ਮੁਹੱਈਆ ਕਰਵਾਈਏ।ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਤਹਿਤ ਵਿਸ਼ੇਸ਼ ਤੋਰ *ਤੇ ਸਾਫ—ਸਫਾਈ, ਲਾਈਟਾਂ ਦੀ ਮੁਰੰਮਤ ਤੇ ਨਾਜਾਇਜ ਕਬਜੇ ਹਟਾਉਣ ਵੱਲ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾਵਾਂ ਨੂੰ ਵੇਖਦੇ ਹੋਏ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਡੋਰ ਟੂ ਡੋਰ ਕੁੜਾ ਚੁਕਣ ਲਈ ਤਿਆਰ ਕੀਤੇ ਵਹੀਕਲ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨਗੇ।ਉਨ੍ਹਾਂ ਕਿਹਾ ਕਿ ਲੋਕ ਇਸ ਮੁਹਿੰਮ ਵਿਚ ਯੋਗਦਾਨ ਪਾਉਂਦੇ ਹੋਏ ਗਿਲਾ ਤੇ ਸੁੱਕਾ ਕੁੜਾ ਅਲਗ—ਅਲਗ ਰੱਖਣ ਤੇ ਅਲੱਗ—ਅਲੱਗ ਕੂੜਾ ਹੀ ਵਹੀਕਲਾਂ ਵਿਚ ਪਾਉਣ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਨੂੰ ਸਫਲ ਬਣਾਉਂਦੇ ਹੋਏ ਸਫਾਈ ਸੇਵਕਾਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਸਾਫ—ਸਫਾਈ ਰੱਖਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ, ਇਸ ਕਰਕੇ ਇਸ ਦੀ ਵਰਤੋਂ ਕਰਨ ਤੋਂ ਵੀ ਗੁਰੇਜ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਮਨਦੀਪ ਕੌਰ, ਐਸ.ਡੀ.ਐਮ. ਰਵਿੰਦਰ ਅਰੋੜਾ, ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਸੁਰਿੰਦਰ ਸਚਦੇਵਾ, ਕਾਰਜ ਸਾਧਕ ਅਫਸਰ ਮੰਗਤ ਰਾਮ, ਨਰੇਸ਼ ਖੇੜਾ, ਅਰੁਨ ਵਧਵਾ, ਜਗਦੀਪ ਅਰੋੜਾ ਤੋਂ ਇਲਾਵਾ ਸਮਾਜ ਸੇਵੀ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।

CATEGORIES
TAGS
Share This

COMMENTS

Wordpress (0)
Disqus (0 )
Translate