ਵਿਨੇਸ਼ ਫੋਗਾਟ ਫਾਈਨਲ ਵਿੱਚ ਪਹੁੰਚੀ
ਵਿਨੇਸ਼ ਫੋਗਾਟ ਨੇ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਜਿੱਥੇ ਫਾਈਨਲ ਵਿੱਚ ਦਾਖਲਾ ਲਿਆ ਉੱਥੇ ਉਸ ਨੇ ਭਾਰਤ ਲਈ ਇੱਕ ਹੋਰ ਮੈਡਲ ਕਨਫਰਮ ਕਰ ਦਿੱਤਾ। ਵਿਨੇਸ਼ ਫਗਾਟ ਨੇ ਆਪਣੀ ਕਾਬਲੀਅਤ ਸਾਬਤ ਕਰਕੇ ਆਲੋਚਨਕਾਰੀਆਂ ਨੂੰ ਵੱਡਾ ਜਵਾਬ ਦਿੱਤਾ। ਵਿਨੇਸ਼ ਨੇ 50 ਕਿਲੋ ਉਮਰ ਭਾਰ ਵਰਗ ਵਿੱਚ ਪਹਿਲਾਂ ਚਾਰ ਵਾਰ ਦੀ ਚੈਂਪੀਅਨ ਖਿਡਾਰਨ ਨੂੰ ਮਾਤ ਦਿੱਤੀ।ਭਲਕੇ ਵਿਨੇਸ਼ ਫਗਾਟ ਫਾਈਨਲ ਮੁਕਾਬਲਾ ਖੇਡੇਗੀ। ਅੱਜ ਕੁਆਰਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਵਿਨੇਸ਼ ਫਗਾਟ ਨੇ ਜਿੱਤ ਪ੍ਰਾਪਤ ਕਰਕੇ ਭਾਰਤੀਆਂ ਦਾ ਮਾਣ ਵਧਾਇਆ।

CATEGORIES ਖੇਡਾਂ