ਕੌਣ ਹੋਵੇਗਾ ਫ਼ਾਜ਼ਿਲਕਾ ਦਾ ਨਵਾਂ ਐਸਐਸਪੀ
ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਤਹਿਤ ਵੱਖ-ਵੱਖ ਜਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ। ਜਿਸ ਤਹਿਤ ਫ਼ਾਜ਼ਿਲਕਾ ਦੇ ਐਸਐਸਪੀ ਡਾਕਟਰ ਪਰੱਗਿਆ ਜੈਨ ਨੂੰ ਬਦਲ ਕੇ ਫਰੀਦਕੋਟ ਲਾਇਆ ਗਿਆ ਹੈ ਜਦੋਂ ਕਿ ਉਹਨਾਂ ਦੀ ਜਗ੍ਹਾ ਤੇ ਵਰਿੰਦਰ ਸਿੰਘ ਬਰਾੜ ਪੀਪੀਐਸ ਨੂੰ ਐਸਐਸਪੀ ਫਾਜਿਲਕਾ ਨਿਯੁਕਤ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਵੀ ਵਰਿੰਦਰ ਸਿੰਘ ਬਰਾੜ ਫਾਜਿਲਕਾ ਦੇ ਐਸਐਸਪੀ ਲੱਗੇ ਸਨ ਪਰ ਉਦੋਂ ਚੋਣ ਕਮਿਸ਼ਨ ਵੱਲੋਂ ਉਨਾਂ ਨੂੰ ਬਦਲ ਦਿੱਤਾ ਗਿਆ ਸੀ।
CATEGORIES ਮਾਲਵਾ