ਵੀ.ਐਸ.ਐਸ.ਐਲ. ਵੱਲੋਂ ਸਰਕਾਰੀ ਸਕੂਲ ਖੰਨਾ ਦੀਆਂ ਲੜਕੀਆਂ ‘ਚ ਕਰਾਟੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦਾ ਕੀਤਾ ਸਹਿਯੋਗ

ਲੁਧਿਆਣਾ, 26 ਜੁਲਾਈ- ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਨੂੰ ਖੇਡਾਂ ਪ੍ਰਤੀ ਸਮਰਪਣ ਕਰਨ ਅਤੇ ਯੂ.ਐਸ.ਏ. ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਲਈ 2 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਅਤੇ ਨਾਲ ਹੀ ਸਰਕਾਰੀ ਸਕੂਲ ਖੰਨਾ ਵਿੱਚ ਲੜਕੀਆਂ ਨੂੰ ਕਰਾਟੇ ਸਿਖਾਉਣ ਲਈ ਪਾਰਟ ਟਾਈਮ ਨੌਕਰੀ ਦਿੱਤੀ। ਇਹ ਜਾਣਕਾਰੀ ਸੀਨੀਅਰ ਮੈਨੇਜਰ ਸੀ.ਐਸ.ਆਰ/ਐਡਮਿਨ ਅਮਿਤ ਧਵਨ ਵੱਲੋਂ ਸਾਂਝੀ ਕੀਤੀ ਗਈ।ਦਫਤਰ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਅਵਤਾਰ ਸਿੰਘ ਪ੍ਰੋਜੈਕਟ ਨਿਗਰਾਨ ਅਫਸਰ ਨੇ ਤਰੁਣ ਸ਼ਰਮਾ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਉਹਨਾਂ ਦੀ ਨਵੀਂ ਨੌਕਰੀ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ।

ਤਰੁਣ ਸ਼ਰਮਾ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਸਹੀ ਵਿਅਕਤੀ ਤੱਕ ਪਹੁੰਚਾਇਆ ਅਤੇ ਇਹ ਏ.ਡੀ.ਸੀ. ਦਫਤਰ ਹੀ ਸੀ ਜਿਸ ਨੇ ਪਹਿਲੀ ਵਾਰ ਉਨ੍ਹਾਂ ਨੂੰ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨਾਲ ਜਾਣੂ ਕਰਵਾਇਆ ਸੀ ਅਤੇ ਉਦੋਂ ਤੋਂ ਸਾਰੇ ਉਨ੍ਹਾਂ ਦੀ ਮਦਦ ਕਰ ਰਹੇ ਹਨ।

ਤਰੁਣ ਸ਼ਰਮਾ ਨੇ ਵਰਧਮਾਨ ਸਟੀਲਜ਼ ਦੇ ਵਾਈਸ ਚੇਅਰਮੈਨ ਸਚਿਤ ਜੈਨ ਅਤੇ ਅਮਿਤ ਧਵਨ ਸੀ.ਐਸ.ਆਰ. ਸੀਨੀਅਰ ਮੈਨੇਜਰ ਵੀ.ਐਸ.ਐਸ.ਐਲ. ਦਾ ਧੰਨਵਾਦ ਕੀਤਾ ਜੋ ਸਾਰੇ ਕਰਾਟੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੈਰਾ ਕਰਾਟੇ ਚੈਂਪੀਅਨ ਤਰੁਨ ਸ਼ਰਮਾ ਦਾ ਸਮਰਥਨ ਕਰਨ ਲਈ ਅੱਗੇ ਆਏ। ਤਰੁਣ ਸ਼ਰਮਾ ਨੇ ਸਚਿਤ ਜੈਨ, ਸੌਮਿਆ ਜੈਨ, ਆਰ.ਕੇ. ਰੇਵਾੜੀ ਈ.ਡੀ. ਦੇ ਖੇਡਾਂ ਲਈ ਉਨ੍ਹਾਂ ਦੇ ਸਮਰਥਨ ਦੀ ਸ਼ਲਾਘਾ ਕੀਤੀ ਜਦੋਂ ਬੱਚੇ ਡਿਜੀਟਲ ਡਿਵਾਈਸਾਂ ਵਿੱਚ ਰੁੱਝੇ ਹੋਏ ਹਨ ਅਤੇ ਖੇਡਾਂ ਨੂੰ ਭੁੱਲ ਗਏ ਹਨ ਜੋ ਸਾਡੀ ਸਿਹਤ ਦੀ ਤੰਦਰੁਸਤੀ ਲਈ ਜ਼ਰੂਰੀ ਹਨ।

ਵੀ.ਐਸ.ਐਸ.ਐਲ. ਦੇ ਸੀਨੀਅਰ ਮੈਨੇਜਰ ਐਡਮਿਨ/ਲੀਗਲ ਸੀ.ਐਸ.ਆਰ. ਅਮਿਤ ਧਵਨ ਨੇ ਸਾਂਝਾ ਕੀਤਾ ਕਿ ਵਰਧਮਾਨ ਨੇ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਲ ਪ੍ਰੋਤਸਾਹਨ ਪ੍ਰੋਜੈਕਟ ਤਹਿਤ ਤਰੁਣ ਸ਼ਰਮਾ ਨੂੰ ਸਰਕਾਰੀ ਸਕੂਲ ਖੰਨਾ ਵਿੱਚ ਲੜਕੀਆਂ ਨੂੰ ਕਰਾਟੇ ਸਿਖਾਉਣ ਵਿੱਚ ਸਹਾਇਤਾ ਕਰਨ ਲਈ ਅੱਗੇ ਆਏ ਹਨ ਅਤੇ ਉਹ ਪੂਰੀ 3 ਲੱਖ ਰੁਪਏ ਤਨਖ਼ਾਹ ਅਦਾ ਕਰਨਗੇ ਅਤੇ ਹੁਣ ਤੱਕ ਉਨ੍ਹਾਂ ਦੁਆਰਾ ਸਿਖਾਏ ਗਏ ਲਗਭਗ 70 ਬੱਚੇ ਸਟੇਜ ਅਤੇ ਰਾਸ਼ਟਰੀ ਪੱਧਰ ‘ਤੇ ਸੋਨੇ ਦੇ ਚਾਂਦੀ ਦੇ ਤਗਮੇ ਵੀ ਜਿੱਤ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੀ.ਐਸ.ਐਸ.ਐਲ. ਅਜਿਹੀਆਂ ਪਹਿਲਕਦਮੀਆਂ ਤਹਿਤ ਪੰਜਾਬ ਦੀਆਂ ਵੱਖ-ਵੱਖ ਪੇਂਡੂ ਖੇਡਾਂ ਅਤੇ ਲਾਅਨ ਟੈਨਿਸ/ਬਾਸਕਟ ਬਾਲ ਵਰਗੀਆਂ ਖੇਡਾਂ ਨੂੰ ਵੀ ਸਹਿਯੋਗ ਦੇ ਰਿਹਾ ਹੈ।



CATEGORIES
Share This

COMMENTS

Wordpress (0)
Disqus (0 )
Translate