ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਜਲਾਲਾਬਾਦ ਵਿਖੇ ਜ਼ਿਲ੍ਹਾ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ
ਜਲਾਲਾਬਾਦ 11 ਜੁਲਾਈ
ਮੁੱਖ ਮੰਤਰੀ, ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ, ਭਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ,ਫ਼ਾਜ਼ਿਲਕਾ ਵੱਲੋਂ ਸਕੂਲ ਆਫ਼ ਐਮੀਨੈੱਸ ਜਲਾਲਾਬਾਦ ਵਿਖੇ ਪਦਮਸ਼੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਬਹੁਤ ਸਾਰੇ ਨਾਮੀ ਕਵੀਆਂ ਨੇ ਭਾਗ ਲਿਆ।
ਇਹ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੇ ਸਾਹਿਤਕਾਰ ਸ. ਬਲਬੀਰ ਸਿੰਘ ਰਹੇਜਾ , ਸ਼੍ਰੀ ਆਤਮਾ ਰਾਮ ਰੰਜਨ ਅਤੇ ਸ. ਹਰਦੀਪ ਢਿੱਲੋਂ ਸ਼ਾਮਿਲ ਹੋਏ, ਜਦੋਂ ਕਿ ਬਤੌਰ ਵਿਸ਼ੇਸ਼ ਮਹਿਮਾਨ ਸ਼੍ਰੀ ਦੇਵ ਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਅਤੇ ਸ਼੍ਰੀ ਪੰਕਜ ਅੰਗੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਸਨ । ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਸ਼੍ਰੀ ਭੁਪਿੰਦਰ ਉਤਰੇਜਾ ਆਏ ਹੋਏ ਕਵੀਆਂ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ । ਸ. ਪਰਮਿੰਦਰ ਸਿੰਘ ਰੰਧਾਵਾ ਨੇ ਭਾਸ਼ਾ ਧੁਨੀ ਨਾਲ ਸਮਾਗਮ ਦਾ ਆਗ਼ਾਜ਼ ਤੇ ਭਾਸ਼ਾ ਵਿਭਾਗ ਦੇ ਕਾਰਜਾਂ ਤੇ ਚਾਨਣਾ ਪਾਇਆ । ਸ਼੍ਰੀ ਗੌਤਮ ਖੁਰਾਣਾ ਪ੍ਰਿੰਸੀਪਲ ਨੇ ਸਕੂਲ ਵੱਲੋਂ ਆਏ ਹੋਏ ਮਹਿਮਾਨ ਨੂੰ “ਜੀ ਆਇਆਂ ਨੂੰ” ਆਖਿਆ ।
ਇਸ ਸਮਾਗਮ ਵਿੱਚ ਸਾਹਿਤ ਸਭਾ ਜਲਾਲਾਬਾਦ ਦਾ ਵਿਸ਼ੇਸ਼ ਸਹਿਯੋਗ ਰਿਹਾ । ਸਮਾਗਮ ਦੇ ਸੂਤਰਧਾਰ ਪ੍ਰਸਿੱਧ ਕਵਿੱਤਰੀ ਮੀਨਾ ਮਹਿਰੋਕ ਸਨ। ਜ਼ਿਲ੍ਹਾ ਪੱਧਰੀ ਕਵੀ ਦਰਬਾਰ ਵਿੱਚ ਨਾਮਵਰ ਕਵੀਆਂ ਵੱਜੋਂ ਪ੍ਰੋ.ਦਵਿੰਦਰ ਸੰਧੂ, ਸ਼੍ਰੀ ਤਿਲਕ ਰਾਜ ਕਾਹਲ, ਸ਼੍ਰੀ ਅਭੀਜੀਤ ਵਧਵਾ, ਸ਼੍ਰੀਮਤੀ ਪ੍ਰੀਤੀ ਬਬੂਟਾ, ਪ੍ਰੋ. ਜਸਵੰਤ ਹੱਡੀ ਵਾਲਾ, ਸ਼੍ਰੀਮਤੀ ਸੋਨੀਆ ਬਜਾਜ, ਸ਼੍ਰੀਮਤੀ ਵਨੀਤਾ ਕਟਾਰੀਆ,ਸ਼੍ਰੀ ਬਿਟੂ ਲਹਿਰੀ, ਸ਼੍ਰੀ ਪ੍ਰਵੇਸ਼ ਖੰਨਾ, ਪ੍ਰੋ. ਰਾਏ ਰਮੇਸ਼ ,ਸ਼੍ਰੀ ਦੀਪਕ ਨਾਰੰਗ, ਸ਼੍ਰੀ ਸੁਰਿੰਦਰ ਨਿਮਾਣਾ, ਸੁੱਚਾ ਸਿੰਘ ਨੰਬਰਦਾਰ, ਪ੍ਰੋ. ਸਿੰਮੀਪ੍ਰੀਤ ਕੌਰ, ਸ਼੍ਰੀਮਤੀ ਸੁੰਮੀ ਕਟਾਰੀਆ, ਸ਼੍ਰੀ ਰੋਸ਼ਨ ਲਾਲ ਅਸੀਜਾ, ਸ਼੍ਰੀਮਤੀ ਸੁਖਪ੍ਰੀਤ ਕੌਰ, ਸ. ਜਸਕਰਨ ਜੀਤ ਸਿੰਘ, ਸ਼੍ਰੀ ਸੁਰਿੰਦਰ ਕੰਬੋਜ, ਸ਼੍ਰੀਮਤੀ ਅਰਚਨਾ, ਸ਼੍ਰੀ ਸੌਰਵ, ਸ਼੍ਰੀਮਤੀ ਪਲਕਦੀਪ ਕੌਰ, ਸ. ਸਤਨਾਮ ਸਿੰਘ, ਸ਼੍ਰੀਮਤੀ ਪ੍ਰਵੀਨ ਰਾਣੀ, ਸ਼੍ਰੀਮਤੀ ਅਮਨਪ੍ਰੀਤ ਕੌਰ, ਸ਼੍ਰੀ ਸ਼ਿਵਮ, ਸ. ਜਗਦੀਸ਼ ਸਿੰਘ, ਸ. ਲਵਪ੍ਰੀਤ ਸਿੰਘ, ਸ਼੍ਰੀਮਤੀ ਹਰਸ਼ਦੀਪ ਕੌਰ, ਸ਼੍ਰੀਮਤੀ ਨੀਤੂ ਅਰੋੜਾ, ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਵਿੱਚ ਸ਼੍ਰੀ ਰਜਿੰਦਰ ਵਿਖੋਣਾ (ਪ੍ਰਿੰਸੀਪਲ), ਸ. ਕੁਲਦੀਪ ਬਰਾੜ, ਸ਼੍ਰੀ ਗੋਪਾਲ ਬਜਾਜ, ਸ਼੍ਰੀ ਪ੍ਰਕਾਸ਼ ਦੋਸ਼ੀ, ਸ਼੍ਰੀ ਅਮਨਦੀਪ ਸਿੰਘ, ਸ. ਸੁਖਦੇਵ, ਸ. ਬਲਵਿੰਦਰ ਸਿੰਘ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀਮਤੀ ਤਰਨਜੀਤ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।
ਜ਼ਿਲ੍ਹਾ ਪੱਧਰ ਦੇ ਹੋਣ ਵਾਲੇ ਇਸ ਕਵੀ ਦਰਬਾਰ ਵਿੱਚ ਤਿੰਨ ਦਰਜਨ ਦੇ ਕਰੀਬ ਨੌਜਵਾਨ ਤੇ ਸਥਾਪਤ ਕਵੀਆਂ ਨੇ ਸ਼ਿਰਕਤ ਕੀਤੀ । ਹਾਜ਼ਰ ਕਵੀਆਂ/ਸਾਹਿਤਕਾਰਾਂ ਨੂੰ ਸਨਮਾਨ-ਪੱਤਰ ਅਤੇ ਸਨਮਾਨ-ਚਿੰਨ੍ਹ ਨਾਲ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਸ਼੍ਰੀ ਚੇਤਨ ਕੁਮਾਰ ਵਿਕਰੀ ਕੇਂਦਰ ਇੰਚਾਰਜ ਵੱਲੋਂ ਲਗਾਈ ਗਈ