ਕਾਂਗਰਸ ਨੇ ਜਲੰਧਰ ਨੂੰ ਮੰਦਹਾਲੀ ਵਿੱਚ ਧੱਕਿਆ;  ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਲੁੱਟੇ ਕਰੋੜਾਂ ਰੁਪਏ:ਆਪ

ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਡਿਪਟੀ ਮੇਅਰ ਵਜੋਂ ਆਪਣੀ ਡਿਊਟੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ : ਆਪ

 ਆਪ ਨੇ ਡਿਪਟੀ ਮੇਅਰ ਵਜੋਂ ਕੰਮ ਕਰਨ ਦੇ ਸਬੰਧ ਵਿੱਚ 5 ਸਵਾਲ ਪੁੱਛ ਕੇ ਕਾਂਗਰਸੀ ਉਮੀਦਵਾਰ ਨੂੰ ਦਿੱਤੀ ਚੁਣੌਤੀ

 ਵਰਿਆਣਾ ‘ਚ ਕੂੜੇ ਦਾ ਪਹਾੜ ਨਗਰ ਨਿਗਮ ਵਿਚ ਕਾਂਗਰਸ ਦੇ ਭ੍ਰਿਸ਼ਟਾਚਾਰ ਦੀ ਮਿਸਾਲ : ਹਰਜੋਤ ਬੈਂਸ


ਜਲੰਧਰ 26 ਜੂਨ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ ਘੇਰਦਿਆਂ ਕਿਹਾ ਕਿ ਬਤੋਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਜਲੰਧਰ ਪੱਛਮੀ ਜਾਂ ਜਲੰਧਰ ਸ਼ਹਿਰ ਲਈ ਕੁਝ ਨਹੀਂ ਕੀਤਾ। ਜ਼ਿਆਦਾਤਰ ਸਮਾਂ ਉਨਾਂਂ  ਦੇ ਦਫ਼ਤਰ ਨੂੰ ਤਾਲਾ ਲੱਗਿਆ ਰਹਿੰਦਾ ਸੀ ਅਤੇ ਉਹ ਜਲੰਧਰ ਸਮਾਰਟ ਸਿਟੀ ਫੰਡਾਂ ਦੇ ਘੁਟਾਲੇ ਵਿਚ ਵੀ ਉਨ੍ਹਾਂ ਦੀ ਸ਼ਮੂਲੀਅਤ ਸੀ।


 ਬੁੱਧਵਾਰ ਨੂੰ ਜਲੰਧਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਡੀਆ ਰਾਹੀਂ ਕਾਂਗਰਸੀ ਉਮੀਦਵਾਰ ਨੂੰ ਪੰਜ ਸਵਾਲ ਪੁੱਛੇ।  ਹਰਜੋਤ ਬੈਂਸ ਨੇ ਕਿਹਾ ਕਿ ਸੁਰਿੰਦਰ ਕੌਰ 5 ਸਾਲ ਜਲੰਧਰ ਦੀ ਡਿਪਟੀ ਮੇਅਰ ਅਤੇ ਕਰੀਬ 20 ਸਾਲ ਐਮ.ਸੀ. ਰਹੀ ਪਰ ਸਵਾਲ ਇਹ ਹੈ ਕਿ ਐਮਸੀ ਅਤੇ ਡਿਪਟੀ ਮੇਅਰ ਰਹਿੰਦਿਆਂ ਉਨ੍ਹਾਂ ਨੇ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਲਈ ਕੀ ਕੀਤਾ?  ‘ਆਪ’ ਆਗੂ ਨੇ ਕਾਂਗਰਸੀ ਉਮੀਦਵਾਰ ਨੂੰ ਪੁੱਛਿਆ ਕਿ ਜਦੋਂ ਉਹ ਡਿਪਟੀ ਮੇਅਰ ਸੀ ਤਾਂ ਉਨਾਂਂ ਦੇ ਦਫ਼ਤਰ ਨੂੰ ਜ਼ਿਆਦਾਤਰ ਤਾਲਾ ਕਿਉਂ ਲੱਗਿਆ ਰਹਿੰਦਾ ਸੀ।  ਉਹ ਲੋਕਾਂ ਵਿੱਚ ਕਿਉਂ ਨਹੀਂ ਗਈ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਿਉਂ ਨਹੀਂ ਕੀਤਾ ਗਿਆ? 


 ‘ਆਪ’ ਮੰਤਰੀ ਨੇ ਸੁਰਿੰਦਰ ਕੌਰ ਤੋਂ ਸਮਾਰਟ ਸਿਟੀ ਫੰਡਾਂ ਦੇ ਘਪਲੇ ਬਾਰੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਦੱਸਣ ਕਿ ਕੀ ਉਹ ਉਸ ਘੁਟਾਲੇ ਵਿੱਚ ਸ਼ਾਮਲ ਸੀ ਜਾਂ ਨਹੀਂ ਅਤੇ ਜੇਕਰ ਨਹੀਂ ਤਾਂ ਉਹ 760 ਕਰੋੜ ਦੇ ਘੁਟਾਲੇ ‘ਤੇ ਚੁੱਪ ਕਿਉਂ ਰਹੇ।  ਅੱਜ ਜਲੰਧਰ ਦੀਆਂ ਸੜਕਾਂ, ਗਲੀਆਂ ਅਤੇ ਸੀਵਰੇਜ ਦੀ ਹਾਲਤ ਖਸਤਾ ਹੈ, ਸਾਰਾ ਪੈਸਾ ਕਿੱਥੇ ਗਿਆ?


 ਬੈਂਸ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਸੀਵਰੇਜ ਸਿਸਟਮ ਆਦਿ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਜਿੱਥੇ ਸ਼ਹਿਰ ਦੀ ਲੋਕਲ ਬਾਡੀ ‘ਤੇ ਆਉਂਦੀ ਹੈ, ਉੱਥੇ ਸੁਰਿੰਦਰ ਕੌਰ ਲੋਕਾਂ ਦੀ ਉਮੀਦਾਂ ਤੇ ਪੂਰੀ ਤਰ੍ਹਾਂ ਫੇਲ ਹੋ ਗਈ।  ਉਨ੍ਹਾਂ ਕਿਹਾ ਕਿ ਉਹ ਆਪਣੇ ਦਫ਼ਤਰ ਵੀ ਨਹੀਂ ਗਏ, ਕਦੇ ਕੌਂਸਲਰਾਂ ਨਾਲ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੋਈ ਮੀਟਿੰਗ ਨਹੀਂ ਕੀਤੀ। ਉਹ ਇਸ ਅਸਫਲਤਾ ਲਈ ਲੋਕਾਂ ਨੂੰ ਸਪੱਸ਼ਟੀਕਰਨ ਦੇਣ।


 ਆਪ ਆਗੂ ਨੇ ਕਿਹਾ ਕਿ ਸੁਰਿੰਦਰ ਕੌਰ ਨੇ ਡਿਪਟੀ ਮੇਅਰ ਹੁੰਦਿਆਂ ਜਲੰਧਰ ਪੱਛਮੀ ਨੂੰ ਸਿਰਫ਼ ਇੱਕ ਤੋਹਫ਼ਾ ਦਿੱਤਾ ਹੈ ਜੋ ਵਰਿਆਣਾ ਵਿੱਚ ਕੂੜੇ ਦਾ ਵੱਡਾ ਪਹਾੜ ਹੈ।  ਹਰਜੋਤ ਬੈਂਸ ਨੇ ਕਿਹਾ ਕਿ ਉਨਾਂਂ ਨੇ ਇਸ ਬਾਰੇ ਕੁਝ ਕਿਉਂ ਨਹੀਂ ਕੀਤਾ।  ਉਨ੍ਹਾਂ ਕਿਹਾ ਕਿ ਅੱਜ ਵਰਿਆਣਾ ਵਿੱਚ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ, ਇਸ ਦੀ ਜ਼ਿੰਮੇਵਾਰੀ ਕਿਸਦੀ ਹੈ?  ਉਨ੍ਹਾਂ ਕਿਹਾ ਕਿ ਇਲਾਕਾ ਪੀਣ ਯੋਗ ਪਾਣੀ ਦੀ ਵੀ ਘਾਟ ਨਾਲ ਜੂਝ ਰਿਹਾ ਹੈ।  ਇਸ ਲਈ ਉਨਾਂ ਨੇ ਇਸ ਹਲਕੇ ਨੂੰ ਕਿੰਨੇ ਜਲਘਰ ਜਾਂ ਟਿਊਬਵੈੱਲ ਦਿੱਤੇ ਹਨ। 


ਇਸ ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਜ਼ਿਮਨੀ ਚੋਣ ਜਲੰਧਰ ਪੱਛਮੀ ਦੇ ਲੋਕਾਂ ‘ਤੇ ਇਕ ਅਯੋਗ ਅਤੇ ਭ੍ਰਿਸ਼ਟ ਨੇਤਾ ਨੇ ਥੋਪ ਦਿੱਤੀ ਹੈ। ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ 20 ਸਾਲਾਂ ਤੋਂ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਰਹੀ ਹਨ। ਕੀ ਉਹ ਸੀਨੀਅਰ ਡਿਪਟੀ ਮੇਅਰ ਵਜੋਂ ਆਪਣੇ ਪੂਰੇ ਕਾਰਜਕਾਲ ਦੌਰਾਨ ਜਲੰਧਰ ਪੱਛਮੀ ਦੇ ਵਿਕਾਸ ਲਈ ਆਪਣੀ ਕੋਈ ਪ੍ਰਾਪਤੀ ਲੋਕਾਂ ਨੂੰ ਦੱਸ ਸਕਦੀ ਹਨ?

 ‘ਆਪ’ ਦੇ ਸੁਰਿੰਦਰ ਕੌਰ ਨੂੰ ਪੰਜ ਸਵਾਲ


 ਸਵਾਲ 1. ਸੀਨੀਅਰ ਡਿਪਟੀ ਮੇਅਰ ਹੋਣ ਦੇ ਨਾਤੇ, ਤੁਹਾਡਾ ਦਫਤਰ ਕਿਉਂ ਬੰਦ ਸੀ ਅਤੇ ਤੁਸੀਂ ਹਰ ਸਮੇਂ ਦਫਤਰ ਤੋਂ ਗੈਰਹਾਜ਼ਰ ਕਿਉਂ ਰਹਿੰਦੇ ਸੀ? ਜਲੰਧਰ ਪੱਛਮੀ ਹਲਕੇ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਤਾਂ ਛੱਡੋ, ਕੀ ਤੁਸੀਂ ਕਦੇ 23 ਕੌਂਸਲਰਾਂ ਨੂੰ ਮਿਲ ਕੇ ਉਨ੍ਹਾਂ ਦਾ ਫੀਡਬੈਕ ਲਿਆ ਹੈ, ?


 ਸਵਾਲ 2. ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਵੇਲੇ ਕਾਂਗਰਸ ਦੀ ਇੱਕ ਨਿਗਮ ਵਿੱਚ ਹੋਏ ਸਮਾਰਟ ਸਿਟੀ ਪ੍ਰੋਜੈਕਟ ਦੇ ਅਰਬਾਂ ਰੁਪਏ ਦੇ ਘਪਲੇ ਬਾਰੇ ਤੁਸੀਂ ਕਦੇ ਕੁਝ ਕਿਉਂ ਨਹੀਂ ਕਿਹਾ?


  ਸਵਾਲ 3. ਜਲੰਧਰ ਵਿੱਚ ਸੜਕਾਂ, ਸੀਵਰੇਜ, ਡਰੇਨਾਂ ਦੀ ਸਫ਼ਾਈ, ਕੂੜਾ ਵਰਗੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਕਾਂਗਰਸ ਨਿਗਮ ਨੇ ਕੀ ਕੀਤਾ?


 ਸਵਾਲ 4. ਵਰਿਆਣਾ ਡੰਪ ਵਿੱਚ ਕੂੜੇ ਦਾ ਪਹਾੜ ਲੋਕਾਂ ਲਈ ਆਫ਼ਤ ਬਣ ਗਿਆ ਹੈ।  ਸਾਲ 2018 ਦੇ 19, 20 ਦੇ ਸਵੱਛਤਾ ਸਰਵੇਖਣ ‘ਚ ਜਲੰਧਰ ਦੇਸ਼ ਦੇ ਪਹਿਲੇ 100 ਸ਼ਹਿਰਾਂ ਦੀ ਸੂਚੀ ‘ਚ ਕਿਉਂ ਨਹੀਂ ਆ ਸਕਿਆ, ਕੀ ਕਾਰਨ ਸੀ?


 ਸਵਾਲ 5. ਕਾਂਗਰਸ ਉਮੀਦਵਾਰ ਨੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਪਹੁੰਚਾਉਣ ਲਈ ਆਪਣੇ ਇਲਾਕੇ ਵਿੱਚ ਕਿੰਨੇ ਟਿਊਬਵੈੱਲ ਲਗਾਏ ਸਨ?


 

CATEGORIES
TAGS
Share This

COMMENTS

Wordpress (0)
Disqus (0 )
Translate