ਐਸ.ਡੀ. ਐਮ. ਅਬੋਹਰ ਵੱਲੋਂ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਸਮੂਹ ਖਰੀਦ ਏਜੰਸੀਆਂ, ਖਰੀਦ ਨਿਰੀਖਕ, ਆੜ੍ਹਤੀਆਂ ਐਸੋਸਿਏਸ਼ਨ ਤੇ ਸਮੂਹ ਠੇਕੇਦਾਰਾਂ ਨਾਲ ਮੀਟਿੰਗ

ਫਾਜ਼ਿਲਕਾ 23 ਅਪ੍ਰੈਲ
 ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ. ਐਮ. ਅਬੋਹਰ ਸ੍ਰੀ. ਅਕਾਸ਼ ਬਾਂਸਲ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਅਬੋਹਰ ਵਿਖੇ ਮਾਰਕਿਟ ਕਮੇਟੀ ਅਬੋਹਰ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ, ਖਰੀਦ ਨਿਰੀਖਕ, ਆੜ੍ਹਤੀਆਂ ਐਸੋਸਿਏਸ਼ਨ ਦੇ ਮੈਂਬਰ ਅਤੇ ਸਮੂਹ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਰਾਜ ਰਿਸ਼ੀ ਮਹਿਰਾ ਵੀ ਮੌਜੂਦ ਸਨ |
ਐਸ.ਡੀ.ਐਮ ਅਬੋਹਰ ਨੇ ਖਰੀਦ ਕੀਤੀ ਜਾ ਰਹੀ ਕਣਕ ਦੀ ਲਿਫਟਿੰਗ ਅਤੇ ਅਦਾਇਗੀ ਦਾ ਜਾਇਜ਼ਾ ਲਿਆ ਤੇ ਲਿਫਟਿੰਗ ਦੀ ਪ੍ਰਕਿਰਿਆ ਚ ਤੇਜੀ ਲਿਆਉਣ ਲਈ ਲਿਫਟਿੰਗ ਲੇਬਰ ਤੇ ਕਾਰਟੇਜ ਠੇਕੇਦਾਰ ਅਤੇ ਢੋਆ-ਢੁਆਈ ਟਰਾਂਸਪੋਰਟ ਠੇਕੇਦਾਰ ਨੂੰ ਹਦਾਇਤ ਵੀ ਕੀਤੀ।  ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਵਿਰੁੱਧ ਢੋਆ-ਢੁਆਈ ਪਾਲਿਸੀ ਅਤੇ ਲੇਬਰ ਅਤੇ ਕਾਰਟੇਜ ਪਾਲਿਸੀ  ਦੀਆਂ ਹਦਾਇਤਾਂ ਮੁਤਾਬਕ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਮੈਨੇਜਰ ਮਾਰਕਫੈਡ ਨੂੰ ਹਦਾਇਤ ਕੀਤੀ ਗਈ ਕਿ ਮੰਡੀ ਬਹਾਦਰਖੇੜ੍ਹਾ, ਢਾਬਾਂ ਕੋਕਰੀਆਂ, ਧਰਾਂਗਵਾਲਾ, ਖੂਈਆਂ ਸਰਵਰ ਅਤੇ ਮਲੂਕਪੁਰਾ ਮੰਡੀਆਂ ਦੀ ਲਿਫਟਿੰਗ ਦੇ ਕੰਮ ਨੂੰ ਮਿੱਥੇ ਸਮੇ ਅੰਦਰ ਪੂਰਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨੇ ਪਵੇ|ਇਸ ਉਪਰੰਤ ਮਾਰਕਫੈੱਡ ਦੇ ਮੈਨੇਜਰ ਨਵੀਨ ਕੁਮਾਰ ਨੇ ਦੱਸਿਆ ਕਿ ਫੋਕਲ ਪੁਆਇੰਟ ਕੱਲਰਖੇੜ੍ਹਾ ਅਤੇ ਚੰਨਣਖੇੜਾ ਵਿੱਚ ਲਿਫਟਿੰਗ ਸ਼ੁਰੂ ਹੋ ਗਈ ਹੈ।
ਉਨ੍ਹਾਂ ਪੀ.ਈ.ਜੀ. ਗੁਦਾਮਾਂ ਵਿੱਚ ਤੈਨਾਤ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਲੇਬਰ ਨੂੰ ਲੋੜ ਅਨੁਸਾਰ ਸੁਵਿਧਾਵਾਂ ਮੁਹੱਈਆ ਕਰਵਾਈਆ ਜਾਣ ਅਤੇ ਪੀ.ਈ.ਜੀ. ਗੁਦਾਮਾਂ ਨੂੰ ਸਵੇਰ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰੱਖਿਆ ਜਾਵੇ ਤਾਂ ਜੋ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਦਾ ਕੰਮ ਸੂਚਾਰੂ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਸਮੂਹ ਠੇਕੇਦਾਰਾਂ (ਢੋਆ-ਢੁਆਈ/ਲੇਬਰ, ਕਾਰਟੇਜ) ਨੂੰ ਹਦਾਇਤ ਕੀਤੀ ਗਈ ਕਿ ਉਹ ਮੰਡੀਆ ਵਿੱਚ ਲੋੜੀਂਦੇ  ਵਹੀਕਲ (ਟਰੱਕ) ਅਤੇ ਲੋੜੀਂਦੀ ਲੇਬਰ ਤੁਰੰਤ ਉਪਲੱਬਧ ਕਰਵਾਉਣ। ਇਸ ਉਪਰੰਤ ਸਮੂਹ ਫੀਲਡ ਸਟਾਫ ਅਤੇ ਸਮੂਹ ਠੇਕੇਦਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਲਿਫਟਿੰਗ ਦੇ ਕੰਮ ਨੂੰ ਤੁਰੰਤ ਪ੍ਰਭਾਵ ਤੋਂ ਸੁਚਾਰੂ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣਗੇ।

CATEGORIES
Share This

COMMENTS

Wordpress (0)
Disqus (0 )
Translate